Included Topics: Punjabi language essay in punjabi | ਪੰਜਾਬੀ ਭਾਸ਼ਾ ਤੇ ਲੇਖ | ਪੰਜਾਬੀ ਦਾ ਮੂਲ ਰੂਪ | ਪੈਂਤੀ ਕਿੱਥੋਂ ਆਈ | ਪੰਜਾਬੀ ਭਾਸ਼ਾ ਦੀ ਮਹੱਤਤਾ|ਪੰਜਾਬੀ ਭਾਸ਼ਾ ਦਾ ਇਤਿਹਾਸ | ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਨਿਕਾਸ | ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਚੁਣੌਤੀਆਂ | ਦੁਨੀਆਂ ਭਰ ਵਿੱਚ ਕਿੰਨੇ ਪੰਜਾਬੀ | ਪੰਜਾਬੀ ਭਾਸ਼ਾ ਦੀ ਲਿਪੀ |
Punjabi Language | ਪੰਜਾਬੀ ਭਾਸ਼ਾ
ਪੰਜਾਬੀ ਭਾਸ਼ਾ (Punjabi Language) ਪੰਜਾਬ ਦੀ ਭਾਸ਼ਾ ਹੈ। ਪੰਜਾਬ ਦੇ ਲੋਕਾਂ ਵਿੱਚ ਪੰਜਾਬੀ ਭਾਸ਼ਾ ਦਾ ਇਸ ਤਰ੍ਹਾਂ ਵਾਸ ਹੈ ਜਿਵੇਂ ਇੱਕ ਇਨਸਾਨੀ ਸ਼ਰੀਰ ਵਿੱਚ ਉਸਦੀ ਆਤਮਾ ਦਾ ਅਤੇ ਹੋਵੇ ਵੀ ਕਿਉਂ ਨਾ ਅਕਸਰ ਇਹ ਪੰਜਾਬੀਆਂ ਦੀ ਮਾਂ ਬੋਲੀ ਜੋ ਹੈ । ਪੰਜਾਬ ਦੇ ਵਸਨੀਕ ਭਾਵੇਂ ਕਿੰਨੇ ਹੀ ਪੜ੍ਹੇ ਲਿਖੇ ਕਿਉਂ ਨਾ ਹੋਣ ਪਰ ਜਦੋਂ ਉਹ ਆਪਣੇ ਪੰਜਾਬੀ ਸਹਿਚਾਰਾਂ ਨਾਲ ਗੱਲ ਕਰਦੇ ਹਨ ਤਾਂ ਸ਼ੁੱਧ ਪੰਜਾਬੀ ਦੀ ਵਰਤੋਂ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਇੱਕ ਅਜਿਹੀ ਭਾਸ਼ਾ ਹੈ ਜਿਸ ਵਿਚ ਇਨਸਾਨ ਆਪਣੀ ਗੱਲ ਜਾਹਰ ਕਰਨ ਲੱਗਿਆ ਹਿਚਕਦਾ ਨਹੀਂ।
ਪੰਜਾਬੀ ਦਾ ਮੂਲ ਰੂਪ
ਡਾ. ਬੂਟਾ ਸਿੰਘ ਬਰਾੜ ਮੁਤਾਬਕ, “ਪੰਜਾਬੀ ਬੋਲੀ ਦਾ ਮੂਲ ਸ੍ਰੰਸਕ੍ਰਿਤ ਨਹੀਂ, ਬਲਕਿ ਪਾਕ ਪ੍ਰਾਕਰਿਤ ਹੈ, ਜੋ ਕਿ ਮੁੱਢ ਤੋਂ ਇੱਥੇ ਵਸਦੇ ਲੋਕਾਂ ਦੇ ਬੋਲ ਚਾਲ ਦੀ ਭਾਸ਼ਾ ਸੀ।”
ਡਾ. ਜੋਗਾ ਸਿੰਘ ਨੇ ਵੀ ਦੱਸਿਆ ਕਿ ਜਦੋਂ ਤੋਂ ਪੰਜਾਬ ਦੀ ਇਹ ਧਰਤੀ ਹੈ ਉਦੋਂ ਤੋਂ ਹੀ ਪੰਜਾਬੀ ਦਾ ਮੂਲ ਹੈ।
ਉਨ੍ਹਾਂ ਕਿਹਾ, “ਵੱਖ-ਵੱਖ ਨਸਲਾਂ, ਵੱਖ-ਵੱਖ ਕਬੀਲੇ ਤੇ ਵੱਖ-ਵੱਖ ਕੌਮਾਂ ਜਿਵੇਂ-ਜਿਵੇਂ ਪੰਜਾਬ ਵਿੱਚ ਆਏ, ਉਨ੍ਹਾਂ ਨੇ ਪੰਜਾਬੀ ਦਾ ਹੋਰਨਾਂ ਭਾਸ਼ਾਵਾਂ ਵਿੱਚ ਮਿਸ਼ਰਨ ਕਰ ਦਿੱਤਾ। ਪਰ ਜਿਹੜੀ ਮੂਲ ਰੂਪ ਵਿੱਚ ਇੱਥੋਂ ਦੀ ਭਾਸ਼ਾ ਹੈ ਉਹ ਸਥਾਨਕ ਭਾਸ਼ਾ ਪੰਜਾਬੀ ਹੀ ਹੈ।“
ਪਰ ਸਵਾਲ ਇਹ ਵੀ ਹੈ ਕਿ ਪੰਜਾਬੀ ਕਿਸ ਖਿੱਤੇ ਤੋਂ ਜਨਮੀ, ਪੰਜਾਬੀ ਤੋਂ ਪਹਿਲਾਂ ਉਸ ਖਿੱਤੇ ਦੇ ਲੋਕ ਕਿਸ ਬੋਲੀ ਵਿੱਚ ਸੰਵਾਦ ਕਰਦੇ ਸੀ?
ਡਾ. ਬੂਟਾ ਸਿੰਘ ਬਰਾੜ ਦਾ ਕਹਿਣਾ ਹੈ, “ਪੰਜਾਬੀ ਦਾ ਜਨਮ ਸਪਤਸਿੰਧੂ ਦੇ ਇਲਾਕੇ ਤੋਂ ਹੋਇਆ, ਉਸ ਵੇਲੇ ਇਸ ਬੋਲੀ ਨੂੰ ਸਪਤਸਿੰਧਵੀ ਕਿਹਾ ਜਾਂਦਾ ਸੀ।“
ਪੰਜਾਬੀ ਭਾਸ਼ਾ ਦੀ ਲਿਪੀ
ਡਾ. ਬੂਟਾ ਸਿੰਘ ਬਰਾੜ ਅਤੇ ਡਾ. ਜੋਗਾ ਸਿੰਘ ਨੇ ਦੱਸਿਆ ਕਿ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਹੀ ਬ੍ਰਹਮੀ ਲਿਪੀ ਤੋਂ ਜਨਮੀਆਂ ਹਨ।
ਡਾ. ਜੋਗਾ ਸਿੰਘ ਕਹਿੰਦੇ ਹਨ, “ਲੰਡਾ, ਸਿੱਧਮਾਤਰਿਕਾ, ਨਾਗਰੀ, ਸ਼ਾਰਦਾ, ਟਾਕਰੀ, ਮਹਾਜਨੀ ਲਿਪੀ ਹੈ। ਅਸੀਂ ਕਹਿ ਸਕਦੇ ਹਾਂ ਕਿ ਲੰਡੇ ਤੋਂ ਹੀ ਅੱਜ ਦੀ ਗੁਰਮੁਖੀ ਦਾ ਮੁੱਢ ਬੱਝਿਆ ਹੈ।
ਮੌਜੂਦਾ ਸਮੇਂ ਵਿੱਚ ਪੰਜਾਬੀ ਦੀਆਂ ਦੋ ਲਿੱਪੀਆਂ ਹਨ ਸ਼ਾਹਮੁਖੀ ਅਤੇ ਗੁਰਮੁਖੀ ਅਤੇ ਇਨ੍ਹਾਂ ਵਿੱਚ ਅੱਖਰਾਂ ਦੀ ਬਣਤਰ ਦਾ ਫ਼ਰਕ ਹੈ।
ਡਾ. ਜੋਗਾ ਸਿੰਘ ਨੇ ਦੱਸਿਆ ਕਿ ਪੰਜਾਬੀ ਵਿੱਚ ਪਹਿਲੀ ਰਚਨਾ ਅਦਹਮਾਣ ਦੀ ਸਨੇਹ ਰਾਸਯ ਹੈ
ਡਾ. ਜੋਗਾ ਸਿੰਘ ਨੇ ਦੱਸਿਆ, “ਸ਼ਾਹਮੁਖੀ ਇੱਕ ਵੱਖਰੀ ਲਿੱਪੀ ਸੀ ਉਸ ਦਾ ਇਹ ਨਹੀਂ ਹੈ ਕਿ ਗੁਰਮੁਖੀ ਨਾਲ ਉਸ ਦਾ ਕੋਈ ਰਿਸ਼ਤਾ ਨਹੀਂ ਹੈ। ਬਹੁਤ ਪਹਿਲਾਂ ਦੱਸਿਆ ਹੈ ਕਿ ਫੀਨੀਸ਼ੀਅਨ ਲਿਪੀ ਤੋਂ ਹੀ ਸਾਰੀਆਂ ਲਿਪੀਆਂ ਬ੍ਰਹਮੀ ਨਾਲ ਮਿਲ ਕੇ ਜਨਮੀਆਂ ਹਨ। ਪਰ ਇਨ੍ਹਾਂ ਦੀ ਵਿੱਥ ਹੋ ਗਈ।
“ਭਾਰਤ ਵਿੱਚ ਲਿੱਪੀਆਂ ਤੇ ਭਾਸ਼ਾਵਾਂ ਨੂੰ ਧਾਰਮਿਕ ਰੰਗਤ ਦੇ ਦਿੱਤੀ ਗਈ ਤਾਂ ਜਿਹੜੇ ਇਸਲਾਮੀ ਵਿਚਾਰ ਵਾਲੇ ਸਨ ਉਨ੍ਹਾਂ ਨੇ ਸ਼ਾਹਮੁਖੀ ਦੀ ਵਧੇਰੇ ਵਰਤੋਂ ਕੀਤੀ। ਜਿਹੜੇ ਸਥਾਨਕ ਹਿੰਦੂ ਜਾਂ ਸਿੱਖ ਵਿਸ਼ਵਾਸ ਵਾਲੇ ਸਨ ਉਨ੍ਹਾਂ ਨੇ ਸਿੱਧ ਮਾਤਰਿਕਾ, ਸ਼ਾਰਦਾ ਟਾਕਰੀ, ਲੰਡੇ ਤੇ ਬਾਅਦ ਵਿੱਚ ਗੁਰਮੁਖੀ ਦੀ ਵਰਤੋਂ ਕੀਤੀ।”
ਡਾ. ਜੋਗਾ ਸਿੰਘ ਨੇ ਦੱਸਿਆ ਕਿ ਪੰਜਾਬੀ ਵਿੱਚ ਪਹਿਲੀ ਰਚਨਾ ਅਦਹਮਾਣ ਦੀ ਸਨੇਹ ਰਾਸਯ ਹੈ ਜੋ ਕਿ ਕਈ ਲਿੱਪੀਆਂ ਦਾ ਮਿਸ਼ਰਣ ਹੈ ਜੋ ਕਿ 9ਵੀਂ ਸਦੀ ਦੇ ਕਰੀਬ ਸੀ।
ਉਸ ਤੋਂ ਬਾਅਦ ਸ਼ਾਹਮੁਖੀ ਵਿੱਚ ਬਾਬਾ ਸ਼ੇਖ ਫਰੀਦ ਦੀਆਂ ਰਚਨਾਵਾਂ ਅਤੇ ਗੁਰਮੁਖੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਪੱਟੀ।
ਪੈਂਤੀ ਕਿੱਥੋਂ ਆਈ
ਪਰ ਅਜੋਕੀ ਪੰਜਾਬੀ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਆਏ ਅਤੇ ਪੈਂਤੀ ਕਿੱਥੋਂ ਆਈ, ਇਸ ਬਾਰੇ ਡਾ. ਬੂਟਾ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬੀ ਲਿਖਣ ਵਿੱਚ ਨਫਾਸਤ ਆਈ ਹੈ ਅਤੇ ਬੋਲਣ ਵਿੱਚ ਰਲਾਵਟ।
ਡਾ. ਜੋਗਾ ਸਿੰਘ ਮੁਤਾਬਕ, “ਪੈਂਤੀ ਅੱਖਰੀ ਦਾ ਸਭ ਤੋਂ ਪਹਿਲਾ ਸਬੂਤ ਨਾਨਕ ਦੀ ਪੱਟੀ ਵਿੱਚ ਮਿਲਦਾ ਹੈ। ਉਸ ਵਿੱਚ ਪੈਂਤੀ ਹੀ ਅੱਖਰ ਹਨ। ਉਸ ਵਿੱਚ ਫ਼ਰਕ ਸਿਰਫ਼ ਇੰਨਾ ਹੈ ਕਿ ਉ, ਅ, ਈ ਵਾਲੀ ਤਰਤੀਬ ਵੱਖਰੀ ਸੀ। ਉਸ ਵਿੱਚ ਅ, ਈ, ਉ ਲਿਖਿਆ ਜਾਂਦਾ ਸੀ। ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਨੇ ਇਹ ਤਰਤੀਬ ਬਦਲ ਕੇ ਉ , ਅ, ਈ ਕੀਤੀ।”
ਆਧੁਨਿਕ ਪੰਜਾਬੀ ਭਾਸ਼ਾ (ਨਵੀਨ ਟੋਲੀ)
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬੀ ਬੋਲੀ ਵਿੱਚ ਕੋਈ ਅੱਖਰ ਅਲੋਪ ਤਾਂ ਨਹੀਂ ਹੋਏ ਪਰ ਉਸ ਵਿੱਚ ਕੁਝ ਹੋਰ ਅੱਖਰ ਸ਼ਾਮਿਲ ਹੋ ਗਏ। ਕਿਉਂਕਿ ਫਾਰਸੀ ਦਰਬਾਰੀ ਭਾਸ਼ਾ ਬਣ ਗਈ ਤੇ ਉਸ ਵਿੱਚ ਕਈ ਰਚਨਾਵਾਂ ਹੋਈਆਂ।
“ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਫਾਰਸੀ ਵਿੱਚ ਲਿਖਿਆ। ਜਦੋਂ ਇਨ੍ਹਾਂ ਫਾਰਸੀ ਦੀਆਂ ਰਚਨਾਵਾਂ ਨੂੰ ਗੁਰਮੁਖੀ ਵਿੱਚ ਲਿਖਿਆ ਗਿਆ ਤਾਂ ਜਿਹੜੇ ‘ਖ਼, ਜ਼, ਫ਼. ਗ਼’ ਧੁਨੀਆਂ ਹਨ ਤਾਂ ਲੋਕਾਂ ਨੇ ਸੋਚਿਆ ਕਿ ਇਸ ਨੂੰ ਉਸੇ ਵਾਂਗ ਹੀ ਲਿਖਿਆ ਜਾਣਾ ਚਾਹੀਦਾ ਹੈ। ਤਾਂ ਉਨ੍ਹਾਂ ਦੇ ਪੈਰ ਵਿੱਚ ਬਿੰਦੀ ਲਾ ਦਿੱਤੀ ਗਈ। ‘ਸ’ ਪੈਰ ਬਿੰਦੀ ਲਾ ਕੇ ਸ਼ ਵੀ ਪੰਜਾਬੀ ਵਿੱਚ ਸ਼ਾਮਿਲ ਹੋ ਗਿਆ। ਫਿਰ ਜੋ ਸ਼ਬਦ ਜੋੜ ਕੋਸ਼ ਪੰਜਾਬੀ ਯੂਨਿਵਰਸਿਟੀ ਵਲੋਂ ਬਣਾਇਆ ਗਿਆ ਤਾਂ ‘ਲ’ ਪੈਰ ਬਿੰਦੀ ਲਾ ਕੇ ਸ਼ਾਮਿਲ ਕੀਤਾ ਗਿਆ।”
ਪੰਜਾਬੀ ਭਾਸ਼ਾ ਦਾ ਇਤਿਹਾਸ
ਸੰਸਾਰ ਦੇ ਉੱਘੇ ਇਤਿਹਾਸਕਾਰਾਂ ਅਨੁਸਾਰ ਪੰਜਾਬੀ ਭਾਸ਼ਾ 11ਵੀਂ-12ਵੀਂ ਸਦੀ ਵਿਚ ਹੋਂਦ ਵਿੱਚ ਆਈ। ਇਸਦੇ ਅਨੁਸਾਰ ਪੰਜਾਬੀ ਭਾਸ਼ਾ ਦਾ ਜਨਮ ਤਕਰੀਬਨ 1800 ਸਾਲ ਪਹਿਲਾਂ ਹੋਇਆ। ਇਤਿਹਾਸਕਾਰਾਂ ਅਨੁਸਾਰ 16ਵੀਂ ਸਦੀ ਦੇ ਆਰੰਭ ਤੋਂ ਆਰੀਆ ਜਾਤੀ ਦੇ ਲੋਕਾਂ ਨੇ ਪੰਜਾਬ ਵਿਚ ਆਪਣੀ ਜੜਾਂ ਵਧਾ ਲਈਆਂ ਸਨ,ਓਹਨਾ ਅਨੁਸਾਰ ਪੰਜਾਬੀ 3500 ਸਾਲ ਪੁਰਾਣੀ ਭਾਸ਼ਾ ਸੀ।
16ਵੀਂ ਸਦੀ ਤੋਂ 18ਵੀਂ ਸਦੀ ਤੱਕ ਪੰਜਾਬੀ ਭਾਸ਼ਾ ਦੀ ਸਾਡੇ ਦਸ ਗੁਰੂ ਸਾਹਿਬਾਨਾਂ ਦੁਆਰਾ ਗੁਰਬਾਣੀ ਲਿਖਨ ਅਤੇ ਪੜ੍ਹਨ ਵਿਚ ਵਰਤੋ ਕੀਤੀ ਗਈ ਅਤੇ ਨਾਲ ਹੀ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਐਨਾ ਸਰਲ ਅਤੇ ਸੌਖਾ ਬਣਾ ਦਿੱਤਾ ਕਿ ਪੰਜਾਬ ਦੇ ਲੋਕਾਂ ਨੇ ਪੰਜਾਬੀ ਭਾਸ਼ਾ ਨੂੰ ਵਧੇਰੇ ਸਿੱਖਿਆ ਅਤੇ ਚਾਹਿਆ ।
ਪੰਜਾਬ ਦੇ ਵਸਨੀਕ ਜਿਹੜੇ-ਜਿਹੜੇ ਵੀ ਦੇਸ਼ਾਂ ਵਿਚ ਵਸੇ ਹੋਏ ਹਨ ਉੱਥੇ ਪੰਜਾਬੀ ਭਾਸ਼ਾ ਨੂੰ ਸਭ ਤੋਂ ਘੱਟ ਬੋਲੇ ਜਾਣ ਵਾਲੀ ਭਾਸ਼ਾ ਨਾਲ ਜਾਣਿਆ ਜਾਂਦਾ ਹੈ, ਪਰ ਕਨੇਡਾ ਵਿੱਚ ਪੰਜਾਬੀਆਂ ਦੀ ਵਧੇਰੇ ਸੰਖਿਆ ਕਰਕੇ ਸੰਨ 2011 ਦੀ ਗਣਨਾ ਅਨੁਸਾਰ ਪੰਜਾਬੀ ਭਾਸ਼ਾ ਇਥੋਂ ਦੀਆਂ ਪ੍ਰਮੁੱਖ ਬੋਲੇ ਜਾਣ ਵਾਲੀਆਂ ਬੋਲੀਆਂ ਵਿਚ ਤੀਸਰਾ ਸਥਾਨ ਹਾਸਲ ਹੋਇਆ ਹੈ। ਸੰਨ 1947 ਦੀ ਭਾਰਤ-ਪਾਕਿਸਤਾਨ ਵੰਡ ਦੌਰਾਨ ਪੰਜਾਬ ਦੋ ਹਿੱਸਿਆਂ ਵਿਚ ਵੰਡਿਆ ਗਿਆ – ਲਹਿੰਦਾ ਪੰਜਾਬ ਅਤੇ ਚੜਦਾ ਪੰਜਾਬ। ਜਿਸ ਕਰਕੇ ਪੰਜਾਬ ਦੇ ਸੱਭਿਆਚਾਰ ਅਤੇ ਸਮਾਜਿਕ ਵੰਨਗੀਆਂ ਵਿੱਚ ਵੀ ਵੰਡ ਪੈ ਗਈ।
ਪੰਜਾਬੀ ਭਾਸ਼ਾ ਦੀ ਮਹੱਤਤਾ
ਸਕੂਲੀ ਜੀਵਨ ਵਿਚ ਵਿਦਿਆਰਥੀ ਦੇ ਸਿੱਖਣ ਦੀ ਸ਼ੁਰੂਆਤੀ ਗਤੀਵਿਧੀਆਂ ਸਮੇਂ ਸਾਰੇ ਵਿਸ਼ਿਆ ਦਾ ਆਪਣਾ ਹੀ ਮਹੱਤਵ ਹੁੰਦਾ ਹੈ। ਮਾਤ ਭਾਸ਼ਾ ਪੰਜਾਬੀ ਦਾ ਵਿਸ਼ਾ ਇਸ ਕਰਕੇ ਵਧੇਰੇ ਮਹੱਤਵਪੂਰਨ ਬਣ ਜਾਂਦਾ ਹੈ, ਕਿਉਂਕਿ ਵਿਦਿਆਰਥੀ ਜਿੰਨਾ ਜਲਦੀ, ਅਸਾਨੀ ਜਾਂ ਨਿਮਰਤਾ ਨਾਲ ਆਪਣੀ ਮਾਤ ਭਾਸ਼ਾ ਵਿੱਚ ਗਿਆਨ ਹਾਸਿਲ ਕਰ ਸਕਦਾ ਹੈ, ਉਹ ਦੂਜਿਆਂ ਵਿਸ਼ਿਆਂ ਵਿਚ ਨਹੀਂ ਕਰ ਸਕਦਾ।
ਉਦਾਹਰਨ ਦੇ ਤੌਰ ਤੇ ਚੀਨ ਵਿਚ ਚੀਨੀ ਭਾਸ਼ਾ ਦੀ ਵਰਤੋਂ ਗਿਆਨ ਦੇ ਵਾਧੇ ਲਈ ਕੀਤੀ ਜਾਂਦੀ ਹੈ। ਚੀਨੀਆਂ ਦਾ ਬੋਧਿਕ ਪੱਖ ਮਜ਼ਬੂਤ ਹੋਣ ਕਾਰਨ ਚੀਨ ਅੱਜ ਦੇ ਦੌਰ ਵਿਚ ਦੁਨੀਆਂ ਦੀ ਮਹਾਂਸ਼ਕਤੀ ਹੈ। ਸੋ ਜੇਕਰ ਪੰਜਾਬ ਦਾ ਵਿਦਿਆਰਥੀ ਪੰਜਾਬੀ ਭਾਸ਼ਾ ਵਿਚ ਨਿਪੁੰਨ ਹੋਵੇਗਾ ਤਾਂ ਉਹ ਹਿਸਾਬ, ਵਿਗਿਆਨ ਤੇ ਸਮਾਜਿਕ ਵਿਗਿਆਨ ਵਰਗੇ ਔਖੇ ਵਿਸ਼ਿਆਂ ਦਾ ਗਿਆਨ ਆਸਾਨ ਤਰੀਕੇ ਨਾਲ ਪ੍ਰਾਪਤ ਕਰ ਸਕੇਗਾ।
ਬੀਤੇ ਕੁਝ ਸਮੇਂ ਤੋਂ ਕਿਤੇ ਨਾ ਕਿਤੇ ਦੂਜੇ ਵਿਸ਼ਿਆਂ ਵਿਚ ਪੰਜਾਬੀ ਵਿਸ਼ਾ ਕਿਤੇ ਲੁਕਦਾ ਨਜ਼ਰ ਆ ਰਿਹਾ ਸੀ। ਵਿਦਿਆਰਥੀਆਂ ਵਿਚ ਇਸ ਵਿਸ਼ੇ ਪ੍ਰਤੀ ਰੂਚੀ ਘਟਦੀ ਜਾ ਰਹੀ ਸੀ। ਕਿਸੇ ਵੀ ਸਮੱਸਿਆ ਦਾ ਇੱਕ ਕਾਰਨ ਕਦੇ ਨਹੀਂ ਹੁੰਦਾ ਸਗੋਂ ਸਮੇਂ-ਸਮੇਂ ‘ਤੇ ਕਾਰਨ ਆਪਸ ਵਿਚ ਜੁੜਦੇ ਜਾਂਦੇ ਹਨ ਤੇ ਹੌਲੀ-ਹੌਲੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਲੈਂਦੀ ਹੈ।
ਇਉਂ ਹੀ ਪੰਜਾਬੀ ਵਿਸ਼ੇ ਪ੍ਰਤੀ ਬੱਚਿਆਂ ਦੀ ਰੁਚੀ ਘਟਣ ਪਿੱਛੇ ਕਾਰਨ ਪਾਠਕ੍ਰਮ ਵਿਚ ਰੌਚਕਤਾ ਦੀ ਗੈਰ-ਮੌਜ਼ੂਦਗੀ, ਪੜ੍ਹਾਉਣ ਦੇ ਨਵੇਂ ਤਰੀਕਿਆਂ ਦੀ ਘਾਟ, ਬਿਨ੍ਹਾਂ ਬਦਲਾਵ ਕੀਤਿਆਂ ਲਗਾਤਾਰ ਇਕੋ ਪਾਠਕ੍ਰਮ ਦਾ ਚਲਣਾ ਜਾਂ ਵਿਸ਼ਾ ਅਧਿਆਪਕ ਦੀ ਮੁਲਾਂਕਣ ਦੌਰਾਨ ਵਿਦਿਆਰਥੀ ਨੂੰ ਸਹੀ ਉੱਤਰ ਲਿਖਣ ‘ਤੇ ਵੀ ਪੂਰੇ ਅੰਕ ਨਾ ਦੇਣ ਦੀ ਭਾਵਨਾ ਵੀ ਹੋ ਸਕਦੀ ਹੈ।
ਮਾਂ ਬੋਲੀ ਪ੍ਰਤੀ ਵਿਦਿਆਰਥੀਆਂ ਦੀ ਰੂਚੀ ਦੀ ਘਾਟ ਬਹੁਤ ਘਾਤਕ ਸਾਬਿਤ ਹੋ ਸਕਦੀ ਹੈ। ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਬੱਚੇ ਦੀ ਸਿੱਖਣ ਦੀ ਪ੍ਰੀਕ੍ਰਿਆ ਨੂੰ ਮੁਸ਼ਕਿਲ ਕਰਨਾ ਹੋਵੇ ਤਾਂ ਸਭ ਤੋਂ ਆਸਾਨ ਤਰੀਕਾ ਹੈ ਉਸ ਦੀ ਮਾਂ ਬੋਲੀ ਖੋਹ ਲਵੋ।
ਡਾ.ਟੀ. ਆਰ ਸ਼ਰਮਾ ਅਨੁਸਾਰ,ਮਾਂ-ਬੋਲੀ ਰਾਹੀਂ ਬੱਚੇ ਆਪਣੇ ਵਿਚਾਰਾਂ, ਆਪਣੀਆਂ ਲੋੜਾਂ, ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ, ਨੀਜੀ ਜੀਵਨ ਦੀ ਸਿਰਜਣਾ, ਮੌਲਿਕਤਾ ਦੀ ਗਵਾਹੀ ਦਿੰਦੇ ਹਨ, ਹੋਰਨਾਂ ਦੀਆਂ ਸੁਣਦੇ ਹਨ ਤੇ ਆਪਣੀਆਂ ਸਣਾਉਂਦੇ ਹਨ ਅਤੇ ਆਪਣਾ ਮਾਨਸਿਕ, ਸਮਾਜਿਕ ਤੇ ਭਾਵਨਤਮਕ ਵਿਕਾਸ ਕਰਦੇ ਹਨ।
ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਨਿਕਾਸ
ਡਾ. ਸੁਦਰਸ਼ਨ ਗਾਸੋ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਸਮਰਪਿਤ ਕਲਾਤਮਕ ਲੇਖਕ ਹੈ। ਹਥਲੀ ਪੁਸਤਕ ਵਿਚ ਹਰਿਆਣੇ ਵਿਚ ਪੰਜਾਬੀ ਭਾਸ਼ਾ ਦੇ ਨਿਕਾਸ ਤੇ ਵਿਕਾਸ ਨੂੰ ਵਰਤਮਾਨ ਤਕ ਦਰਸਾਉਣ ਲਈ ਡ.ਗਾਸੋ ਨੇ ਕੁੱਲ 24 ਪਾਠਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿਚੋਂ ਬਹੁਤੇ ਪੰਜਾਬੀ ਦੇ ਪ੍ਰਮੁੱਖ ਅਖ਼ਬਾਰਾਂ ਵਿਚ ਸਮੇਂ-ਸਿਰ ਛਪ ਵੀ ਚੁੱਕੇ ਹਨ, ਜਿਨ੍ਹਾਂ ਦੀ ਛਪਣ ਮਿਤੀ ਵੀ ਲਿਖਾਰੀ ਨੇ ਸਬੰਧਤ ਸਮੇਂ ਨੂੰ ਦਰਸਾਉਣ ਲਈ ਨਾਲ ਹੀ ਦੇ ਦਿੱਤੀ ਹੈ।
ਇਨ੍ਹਾਂ ਲਿਖਤਾਂ ਨੂੰ ਆਰੰਭ ਤੋਂ ਅੰਤ ਤਕ ਪੜ੍ਹਦਿਆਂ ਹਰਿਆਣੇ ਵਿਚ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਤੇ ਸੰਭਾਵਨਾਵਾਂ ਪ੍ਰਗਟ ਹੋ ਜਾਂਦੀਆਂ ਹਨ। ਹਰਿਆਣੇ ਦੇ ਪੰਜਾਬੀ ਅਦੀਬ ਕਿਵੇਂ ਇਸ ਭਾਸ਼ਾ ਨੂੰ ਵਿਕਸਿਤ ਕਰਨ ਵਿਚ ਪ੍ਰਯਾਸੀ ਹਨ, ਇਹ ਗੱਲ ਵੀ ਇਨ੍ਹਾਂ ਲੇਖਾਂ ’ਚੋਂ ਚੰਗੀ ਤਰਾਂ ਸਮਝੀ ਜਾ ਸਕਦੀ ਹੈ।
ਸੁਦਰਸ਼ਨ ਗਾਸੋ ਅਨੁਸਾਰ 28 ਜਨਵਰੀ, 2010 ਨੂੰ ਹਰਿਆਣੇ ਵਿਚ ਇਕ ਸੂਚਨਾ ਰਾਹੀਂ ਪੰਜਾਬੀ ਭਾਸ਼ਾ ਨੂੰ ਰਾਜ ਦੀ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਪਰ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਜੇਕਰ ਸ਼ੁਰੂਆਤ ਚੰਗੀ ਹੋ ਜਾਵੇ ਤਾਂ ਵਿਕਾਸ ਦੀਆਂ ਸੰਭਾਵਨਾਵਾਂ ਸੁਭਾਵਿਕ ਹੀ ਵਧ ਜਾਂਦੀਆਂ ਹਨ। ਵਾਰਤਾਲਾਬਿਕ ਗਤੀਵਿਧੀਆਂ ਦੇ ਨਾਲ-ਨਾਲ ਭਾਸ਼ਾ ਹਮੇਸ਼ਾ ਸਾਹਿਤ ਰਾਹੀਂ ਵੀ ਬਹੁਤਾ ਵਿਕਾਸ ਕਰਦੀ ਹੈ। ਹਰਿਆਣੇ ਦੇ ਪੰਜਾਬੀ ਸਾਹਿਤਕਾਰ ਇਸ ਪੱਖੋਂ ਜਾਣੂ ਹਨ ਤੇ ਉਹ ਆਪੋ-ਆਪਣੀ ਬੌਧਿਕ ਮੱਤ ਮੁਤਾਬਕ ਕਲਮੀ ਕਦਮ ਪੂਰੀ ਕਾਬਲੀਅਤ ਨਾਲ ਅੱਗੇ ਵਧਾ ਰਹੇ ਹਨ।
ਡਾ. ਸੁਦਰਸ਼ਨ ਗਾਸੋ ਹਰਿਆਣੇ ਵਿਚ ਵੱਸ ਰਹੇ ਪੰਜਾਬੀ ਕਵੀ ਹਨ ਤੇ ਪ੍ਰਸਿੱਧ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਦਾ ਸਪੁੱਤਰ ਵੀ ਹੈ। ਕਾਲਜ ਵਿਚ ਪੰਜਾਬੀ ਦਾ ਪ੍ਰਾਧਿਆਪਕ(ਲੈਕਚਰਾਰ) ਵੀ ਹੈ ਤੇ ਹਰਿਆਣੇ ’ਚ ਆਪਣੇ ਪੰਜਾਬੀ ਦੇ ਪ੍ਰਚਾਰਕ-ਪਸਾਰ ਲਈ ਪੂਰਾ ਨਾਮਵਰ ਵੀ ਹੈ। ਇਸੇ ਸਰਗਰਮੀ ਵਿਚੋਂ ਹੀ ਇਹ ਪੁਸਤਕ ਹੋਂਦ ਵਿਚ ਆਈ ਹੈ ਜਿਹੜੀ ਉਸ ਨੇ ਦੁਨੀਆਂ ਭਰ ਵਿਚ ਵੱਸ ਰਹੇ 14 ਕਰੋੜ ਪੰਜਾਬੀਆਂ ਨੂੰ ਸਮਰਪਿਤ ਕੀਤੀ ਹੈ।
ਇਸ ਪੁਸਤਕ ਵਿਚਲੇ ਇਸ਼ਤੇਹਾਰ ਉਸ ਸਮੇਂ ਤੋਂ ਸ਼ੁਰੂ ਹੁੰਦੇ ਹਨ ਜਦੋਂ ਅਜੇ ਹਰਿਆਣੇ ’ਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਪ੍ਰਾਪਤ ਨਹੀਂ ਹੋਇਆ ਸੀ। ਹਰਿਆਣੇ ਦੇ ਸਮੂਹ ਪੰਜਾਬੀ ਸੱਜਣਾਂ ਦੀਆਂ ਸਮੂਹਿਕ ਕੋਸ਼ਿਸ਼ਾਂ ਸਦਕਾ ਪੰਜਾਬੀ ਨੂੰ ਇਹ ਦਰਜਾ 2010 ਵਿਚ ਮਿਲ ਗਿਆ, ਜਿਸ ਵਿਚ ਡਾ. ਗਾਸੋ ਦਾ ਮੁੱਖ ਯੋਗਦਾਨ ਹੈ।
1994 ਤੋਂ 2010 ਤਕ ਦੇ ਭਾਸ਼ਾਈ ਵਿਕਾਸ ਦੇ ਸਮੇਂ ਨੂੰ ਸਮੇਟਦਿਆਂ ਇਹ ਆਰਟੀਕਲ ‘ਪੰਜਾਬੀ ਦਾ ਸਨਮਾਨ ਕਿਵੇਂ ਕਰੀਏ?’,‘ਪੰਜਾਬ, ਪੰਜਾਬੀ ਤੇ ਪੰਜਾਬੀਅਤ’, ‘ਪੰਜਾਬੀ ਭਾਸ਼ਾ ਸਬੰਧੀ ਮਸਲੇ’, ‘ਹਰਿਆਣਾ ਸਰਕਾਰ ਵੱਲੋਂ ਹੁੰਗਾਰਾ ਉਡੀਕਦੀ ਪੰਜਾਬੀ ਭਾਸ਼ਾ’, ‘ਦੂਜੀ ਸਰਕਾਰੀ ਭਾਸ਼ਾ ਬਣਨ ਦਾ ਮਹੱਤਵ’ ‘ਅਮਲੀ ਪਹੁੰਚ ਦੀ ਲੋੜ’, ‘ਭਾਸ਼ਾ ਦੇ ਵਿਕਾਸ ਦੀਆਂ ਸੰਭਾਵਨਾਵਾਂ’, ‘ਸੰਘਰਸ਼ ਕਰ ਰਹੀ ਪੰਜਾਬੀ ਭਾਸ਼ਾ’, ‘ਪੰਜਾਬੀ ਭਾਸ਼ਾ ਨਾਲ ਸਬੰਧਤ ਮੁੱਦੇ’, ‘ਹਰਿਆਣਾ ’ਚ ਪੰਜਾਬੀ ਦੀ ਲਹਿਰ ਅੱਗੇ ਕਿਵੇਂ ਵਧੇ’, ‘ਹਰਿਆਣਾ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਚਿਤ ਸਮਾਂ’ ਆਦਿ ਸਿਰਲੇਖਾਂ ਰਾਹੀਂ ਹਰਿਆਣੇ ਅੰਦਰ ਪੰਜਾਬੀ ਭਾਸ਼ਾ ਦੀ ਸਥਿਤੀ ਤੇ ਇਸ ਦੇ ਭਵਿੱਖ ਬਾਰੇ ਭਰਪੂਰ ਚਾਨਣਾ ਪਾਉਂਦੇ ਹਨ।
ਇਨ੍ਹਾਂ ਵਿਚ ਅੰਤਿਮ ਇਸ਼ਤੇਹਾਰ ‘ਹਰਿਆਣਾ ਦਾ ਪੰਜਾਬੀ ਸਾਹਿਤ ਨੂੰ ਯੋਗਦਾਨ’ ਬਾਰੇ ਵੀ ਹੈ ਜਿਸ ਵਿਚ ਲੇਖਕ ਨੇ ਹਰਿਆਣੇ ਦੇ ਪ੍ਰਮੁੱਖ ਪੰਜਾਬੀ ਅਦੀਬਾਂ ਬਾਰੇ ਸੰਖੇਪ ਪਰ ਭਾਵਪੂਰਤ ਜਾਣਕਾਰੀ ਦਿੱਤੀ ਹੈ।
ਉਪਰੋਕਤ ਇਸ਼ਤਿਹਾਰਾਂ ਤੋਂ ਇਲਾਵਾ, ਹਰਿਆਣੇ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ ਨੂੰ ਜਾਨਣ ਲਈ ਪੁਸਤਕ ਅੰਦਰ ਹੋਰ ਵੀ ਬਹੁਤ ਸਾਰੇ ਸੂਝਵਾਨਾਂ ਦੇ ਸੁਚੱਜੇ ਵਿਚਾਰ ਦਰਜ ਕੀਤੇ ਗਏ ਹਨ। ਸੋ ਸਾਰ ਰੂਪ ’ਚ ਆਖਿਆ ਜਾ ਸਕਦਾ ਹੈ ਕਿ ‘ਹਰਿਆਣੇ ’ਚ ਪੰਜਾਬੀ ਭਾਸ਼ਾ ਦੀ ਆਰੰਭਕ, ਵਿਕਾਸਾਤਮਕ ਤੇ ਸੰਭਾਵੀ ਸਥਿਤੀ ਨੂੰ ਇਸ ਪੁਸਤਕ ’ਚੋਂ ਅਸਾਨੀ ਨਾਲ ਹੀ ਸਮਝਿਆ ਜਾ ਸਕਦਾ ਹੈ। ਨਿਰਸੰਦੇਹ ਡਾ. ਸੁਦਰਸ਼ਨ ਗਾਸੋ ਦੀ ਮਿਹਨਤ ਰੰਗ ਲਿਆਈ ਹੈ।
ਦੁਨੀਆ ਵਿੱਚ ਪੰਜਾਬੀ ਭਾਸ਼ਾ ਨੂੰ 10ਵਾਂ ਸਥਾਨ ਹਾਸਲ
2017 ਦੀ ਗਣਨਾ ਅਨੁਸਾਰ 8.5 ਕਰੋੜ ਦੇਸੀ ਭਾਸ਼ਾ ਬੋਲਣ ਵਾਲੇ, ਅਤੇ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, 3.1 ਕਰੋੜ ਮੂਲ ਭਾਸ਼ਾ ਬੋਲਣ ਵਾਲਿਆਂ ਦੇ ਨਾਲ, ਪਾਕਿਸਤਾਨ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਪਹਿਲੀ ਭਾਸ਼ਾ ਪੰਜਾਬੀ ਹੈ। ਇਹ ਭਾਸ਼ਾ ਇੱਕ ਮਹੱਤਵਪੂਰਨ ਵਿਦੇਸ਼ੀ ਪਰਵਾਸੀ ਵਿੱਚ ਬੋਲੀ ਜਾਂਦੀ ਹੈ, ਖਾਸ ਤੌਰ ‘ਤੇ ਕੈਨੇਡਾ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ, ਆਸਟ੍ਰੇਲੀਆ ਅਤੇ ਖਾੜੀ ਰਾਜਾਂ ਵਿੱਚ।
ਪਾਕਿਸਤਾਨ ਵਿੱਚ ਪੰਜਾਬੀ ਨੂੰ ਸ਼ਾਹਮੁਖੀ ਲਿਪੀ ਦੀ ਮਦਦ ਨਾਲ ਲਿਖਿਆ ਜਾਂਦਾ ਹੈ, ਭਾਰਤ ਵਿੱਚ ਇਹ ਇੰਡਿਕ ਲਿਪੀਆਂ ਦੇ ਤੌਰ ਤੇ, ਗੁਰਮੁਖੀ ਲਿਪੀ ਦੀ ਵਰਤੋਂ ਕਰਕੇ ਲਿਖਿਆ ਜਾਂਦਾ ਹੈ। ਪੰਜਾਬੀ ਹਿੰਦ-ਆਰੀਅਨ ਭਾਸ਼ਾਵਾਂ ਅਤੇ ਵਿਸਤ੍ਰਿਤ ਇੰਡੋ-ਯੂਰਪੀਅਨ ਭਾਸ਼ਾ ਪਰਿਵਾਰ ਵਿੱਚ ਇਸਦੀ ਸ਼ਬਦਾਵਲੀ ਧੁਨ ਦੀ ਵਰਤੋਂ ਵਿੱਚ ਅਸਾਧਾਰਨ ਹੈ।
ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਚੁਣੌਤੀਆਂ
ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਦੇ ਭਵਿੱਖ ਦਾ ਫਿਕਰ ਕਰਨਾ ਵੀ ਬਣਦਾ ਹੈ ਕਿਉਂਕਿ ਪੰਜਾਬੀ ਭਾਸ਼ਾ ਨੂੰ ਚੁਣੌਤੀਆਂ ਵੀ ਬਹੁਤ ਹਨ। ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਪੰਜਾਬ ਦੀ ਧਰਤੀ ਵਿਚ ਡੂੰਘੀਆਂ ਲਹਿ ਚੁੱਕੀਆਂ ਹਨ। ਭਾਵੇਂ ਉੱਪਰੋਂ ਜਾਪਦਾ ਹੈ ਕਿ ਪੰਜਾਬੀ ਦਾ ਭਵਿੱਖ ਖਤਰੇ ਵਿਚ ਹੈ, ਪਰ ਜਾਨਦਾਰ ਭਾਸ਼ਾ ਕਦੇ ਮਰਦੀ ਨਹੀਂ ਹੁੰਦੀ। ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦੇ ਬੜੇ ਯਤਨ ਹੋਏ ਹਨ। ਪਹਿਲਾਂ ਮੁਸਲਮਾਨ ਅਤੇ ਮੁਗ਼ਲ ਧਾੜਵੀਆਂ ਦੇ ਆਉਣ ਨਾਲ ਪੰਜਾਬੀ ਨੂੰ ਡੂੰਘੀ ਸੱਟ ਵੱਜੀ।
ਮੁਸਲਮਾਨ ਅਤੇ ਮੁਗ਼ਲਾਂ ਦੇ ਆਉਣ ਨਾਲ ਅਰਬੀ ਫਾਰਸੀ ਦਾ ਗ਼ਲਬਾ ਹੋਣ ਲੱਗਾ। ਉਹਨਾਂ ਦੀ ਭਾਸ਼ਾ ਦਾ ਅਸਰ ਸਾਡੇ ਉੱਤੇ ਹੋਣ ਲੱਗਾ। ਕੁਦਰਤੀ ਹੈ ਕਿ ਹਾਕਮਾਂ ਦਾ ਅਸਰ ਰਿਆਇਆ ਕਬੂਲਦੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਵੀ ਬਾਬਾ ਫ਼ਰੀਦ ਅਤੇ ਗੁਰੂਆਂ ਦੀ ਭਾਸ਼ਾ ਨੂੰ ਨਹੀਂ ਅਪਣਾਇਆ। ਉਹਦੇ ਰਾਜ ਵਿਚ ਵੀ ਫ਼ਾਰਸੀ ਦਾ ਬੋਲਬਾਲਾ ਰਿਹਾ।
ਅੱਜ ਦੇ ਸਮੇਂ ਵਿੱਚ ਦੇਖਿਆ ਜਾਵੇ ਤਾਂ ਵਿਦੇਸ਼ੀ ਭਾਸ਼ਾਵਾਂ ਨੇ ਭਾਰਤ ਅਤੇ ਖਾਸ ਕਰਕੇ ਪੰਜਾਬ ਵਿੱਚ ਇੱਕ ਵੱਖਰਾ ਸਥਾਨ ਬਣਾ ਲਿਆ ਹੈ। ਜਿਸ ਕਾਰਨ ਅੱਜ ਦੇ ਵਿਦਿਆਰਥੀ ਆਪਣੀ ਮਾਤ ਭਾਸ਼ਾ ਦੀ ਜਗ੍ਹਾ ਓਹਨਾ ਵਿਦੇਸ਼ੀ ਭਾਸ਼ਾਵਾਂ ਵਿਚ ਰੂਚੀ ਵਧੇਰੇ ਦਿਖਾਈ ਦੇ ਰਹੇ ਹਨ। ਜਿਸਦੇ ਸਦਕਾ ਪੰਜਾਬੀਆਂ ਵਿਚ ਪੰਜਾਬੀ ਹੌਲੀ-ਹੌਲੀ ਅਲੋਪ ਹੋ ਰਹੀ ਹੈ
ਪਰ ਨਿਰਾਸ਼ ਹੋਣ ਦੀ ਬਿਲਕੁਲ ਲੋੜ ਨਹੀਂ ਹੈ। ਪੰਜਾਬੀ ਸੰਸਾਰ ਦੀਆਂ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਅਤੇ ਸ਼ਕਤੀਸ਼ਾਲੀ ਭਾਸ਼ਾਵਾਂ ਵਿੱਚੋਂ ਇੱਕ ਹੈ। ਜਿਵੇਂ ਪੰਜਾਬ ਦੇ ਲੋਕ ਜਾਨਦਾਰ ਹਨ, ਇਵੇਂ ਹੀ ਇਨ੍ਹਾਂ ਦੀ ਬੋਲੀ ਵੀ ਜਾਨਦਾਰ ਹੈ। ਪੰਜਾਬ ਦੇ ਹੀ ਨਹੀਂ, ਵਦੇਸ਼ਾਂ ਵਿਚ ਬੈਠੇ ਪੰਜਾਬੀ ਲੋਕ ਬੜੇ ਉਤਸ਼ਾਹੀ ਹਨ। ਜਿੱਥੇ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਹਨ, ਇੰਞ ਹੀ ਉਹ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਵਿਕਸਿਤ ਕਰਨ ਵਿਚ ਵੀ ਲੱਗੇ ਹੋਏ ਹਨ। ਜਿਵੇਂ ਸੁੱਘੜ ਸਿਆਣੇ ਅਤੇ ਸੁਹਿਰਦ ਧੀਆਂ-ਪੁੱਤਰ ਆਪਣੀ ਮਾਂ ਦੀ ਰਾਖੀ ਅੱਖਾਂ ਦੀਆਂ ਪੁਤਲੀਆਂ ਵਾਂਗ ਕਰਦੇ ਹਨ, ਇਵੇਂ ਹੀ ਪੰਜਾਬ ਦੀ ਪੰਜਾਬੀਅਤ ਨੂੰ ਸਮਰਪਿਤ ਲੋਕ ਆਪਣੀ ਮਾਤ ਭਾਸ਼ਾ ਪੰਜਾਬੀ ਦੀ ਸੰਭਾਲ ਅਤੇ ਰੱਖਿਆ ਕਰ ਰਹੇ ਹਨ।
ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ
ਭਾਸ਼ਾਈ ਅਤੇ ਸੱਭਿਆਚਾਰਕ ਵੱਖਰਤਾ ਪ੍ਰਤੀ ਜਾਗਰੂਕਤਾ ਅਤੇ ਬਹੁ-ਭਾਸ਼ਾਈਵਾਦ ਨੂੰ ਉਜਾਗਰ ਕਰਨ ਲਈ 21 ਫਰਵਰੀ ਨੂੰ ਆਯੋਜਿਤ ਇੱਕ ਵਿਸ਼ਵ ਪੱਧਰੀ ਸਾਲਾਨਾ ਸਮਾਰੋਹ ਹੈ। ਪਹਿਲੀ ਵਾਰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਯੂਨੈਸਕੋ ਦੁਆਰਾ 17 ਨਵੰਬਰ 1999 ਨੂੰ ਐਲਾਨਿਆ ਗਿਆ ਸੀ, ਇਸਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਦੁਆਰਾ 2002 ਵਿੱਚ ਸੰਯੁਕਤ ਰਾਸ਼ਟਰ ਦੇ ਮਤੇ 56/262 ਨੂੰ ਅਪਣਾਉਣ ਦੇ ਨਾਲ ਰਸਮੀ ਤੌਰ ‘ਤੇ ਮਾਨਤਾ ਪ੍ਰਾਪਤੀ ਹੋਈ ਸੀ।
ਮਾਤ ਭਾਸ਼ਾ ਦਿਵਸ ਦੁਨੀਆਂ ਦੇ ਲੋਕਾਂ ਦੁਆਰਾ ਵਰਤੀਆਂ ਜਾਂਦੀਆਂ ਸਾਰੀਆਂ ਭਾਸ਼ਾਵਾਂ ਦੇ ਪ੍ਰਤੀ ਸੰਭਾਲ ਅਤੇ ਸੁਰੱਖਿਆ ਨੂੰ ਜਾਗਰੂਕ ਕਰਨ ਲਈ,ਇੱਕ ਵਿਆਪਕ ਪਹਿਲਕਦਮੀ ਦਾ ਹਿੱਸਾ ਹੈ, ਜਿਵੇਂ ਕਿ ਸੰਯੁਕਤ ਰਾਸ਼ਟਰ ਦੀ ਮਹਾਸਭਾ ਵੱਲੋਂ 16 ਮਈ 2007 ਨੂੰ ਸੰਯੁਕਤ ਰਾਸ਼ਟਰ ਦੇ ਮਤੇ ਅਨੁਸਾਰ 61/266 ਵਿੱਚ ਅਪਣਾਇਆ ਗਿਆ ਸੀ, ਜਿਸ ਨੇ ਸੰਨ 2008 ਨੂੰ ਭਾਸ਼ਾਵਾਂ ਦੇ ਅੰਤਰਰਾਸ਼ਟਰੀ ਸਾਲ ਵਜੋਂ ਵੀ ਸਥਾਪਿਤ ਕੀਤਾ।
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਉਣ ਦਾ ਵਿਚਾਰ ਬੰਗਲਾਦੇਸ਼ ਦੀ ਪਹਿਲ ਸੀ। ਬੰਗਲਾਦੇਸ਼ ਵਿੱਚ, 21 ਫਰਵਰੀ ਉਸ ਦਿਨ ਦੀ ਵਰ੍ਹੇਗੰਢ ਹੈ ਜਦੋਂ ਬੰਗਲਾਦੇਸ਼ (ਉਸ ਸਮੇਂ ਪੂਰਬੀ ਪਾਕਿਸਤਾਨ) ਦੇ ਵਸਨੀਕਾਂ ਨੇ ਬੰਗਲਾ ਭਾਸ਼ਾ ਨੂੰ ਮਾਨਤਾ ਦਿਵਾਉਣ ਲਈ ਲੜਾਈ ਲੜੀ ਸੀ। ਇਹ ਪੱਛਮੀ ਬੰਗਾਲ, ਭਾਰਤ ਵਿੱਚ ਵੀ ਮਨਾਇਆ ਜਾਂਦਾ ਹੈ।
ਦੁਨੀਆਂ ਭਰ ਵਿੱਚ ਕਿੰਨੇ ਪੰਜਾਬੀ
ਮਾਹਿਰਾਂ ਮੁਤਾਬਕ 13-14 ਕਰੋੜ ਲੋਕਾਂ ਦੀ ਮਾਂ ਬੋਲੀ ਪੰਜਾਬੀ ਹੈ। ਸਭ ਤੋਂ ਵੱਧ ਤਕਰੀਬਨ 10 ਕਰੋੜ ਪੰਜਾਬੀ ਬੋਲਣ ਵਾਲੇ ਪਾਕਿਸਤਾਨ ਵਿੱਚ ਹਨ। ਉਸ ਤੋਂ ਬਾਅਦ 3 ਕਰੋੜ ਦੇ ਕਰੀਬ ਭਾਰਤੀ ਪੰਜਾਬ ਅਤੇ ਕਰੀਬ ਇੱਕ ਕਰੋੜ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਸਕੇ ਵਸੇ ਹੋਏ ਹਨ।
ਡਾ. ਜੋਗਾ ਸਿੰਘ ਨੇ ਦੱਸਿਆ ਕਿ ਪੰਜਾਬੀ ਦੀਆਂ ਕੁੱਲ 28 ਬੋਲੀਆਂ ਹਨ, ਜਿਨ੍ਹਾਂ ਵਿੱਚ 8 ਜ਼ਿਆਦਾ ਪ੍ਰਚਲਿਤ ਹਨ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਖ਼ਤਰਾ ਹੋਣ ਦੀ ਗੱਲ ਵੀ ਕਹੀ।
ਪੰਜਾਬੀ ਭਾਸ਼ਾ ਨੂੰ ਖ਼ਤਰਾ
ਡਾ. ਜੋਗਾ ਸਿੰਘ ਦਾ ਕਹਿਣਾ ਹੈ, “ਕਿਸੇ ਵੀ ਭਾਸ਼ਾ ਨੂੰ ਖ਼ਤਰਾ ਹੋ ਸਕਦਾ ਹੈ। ਸੰਸਕ੍ਰਿਤ, ਲਾਤੀਨੀ ਵਰਗੀਆਂ ਵੱਡੀਆਂ ਭਾਸ਼ਾਵਾਂ ਵੀ ਖ਼ਤਮ ਹੋ ਗਈਆਂ ਹਨ। ਭਾਰਤ ਵਿੱਚ ਸੰਸਕ੍ਰਿਤ ਬੋਲਣ ਵਾਲੇ 5-7 ਹਜ਼ਾਰ ਹੀ ਹਨ। ਭਾਸ਼ਾ ਉਦੋਂ ਖ਼ਤਮ ਹੋਣੀ ਹੁੰਦੀ ਹੈ ਜਦੋਂ ਉਸ ਦੀ ਵਰਤੋਂ ਦੇ ਖੇਤਰਾਂ ਵਿੱਚ ਵਰਤੋਂ ਖੁਰਨੀ ਸ਼ੁਰੂ ਹੋ ਜਾਂਦੀ ਹੈ।”
“ਅੱਜ ਸਭ ਤੋਂ ਵੱਡਾ ਮਾਧਿਅਮ ਹੈ ਸਿੱਖਿਆ ਦਾ ਮਾਧਿਅਮ ਕਿਉਂਕਿ ਹਰੇਕ ਬੱਚਾ ਸਕੂਲ ਜਾ ਰਿਹਾ ਹੈ ਤੇ ਸਿੱਖਿਆ ਦਾ ਮਾਧਿਅਮ ਜੋ ਭਾਸ਼ਾ ਹੈ, ਉਹੀ ਉਸ ਦੀ ਪਹਿਲੀ ਭਾਸ਼ਾ ਹੈ। ਕਿਸੇ ਅਗਲੀ ਪੀੜ੍ਹੀ ਵਿੱਚ ਜਾ ਕੇ ਉਨ੍ਹਾਂ ਦੇ ਬੱਚਿਆਂ ਦੀ ਮਾਤ ਭਾਸ਼ਾ ਬਣ ਜਾਵੇਗੀ। ਬੜੇ ਦੁਖ ਨਾਲ ਕਹਿਣਾ ਪੈਂਦਾ ਹੈ ਕਿ ਲੋਕਾਂ ਨੇ ਘਰਾਂ ਦੇ ਨਾਮ ਵੀ ਅੰਗਰੇਜ਼ੀ ਵਿੱਚ ਹੀ ਲਿਖੇ ਹੁੰਦੇ ਹਨ।”
ਕੀ ਦੇਸ ਨੂੰ ਕੌਮੀ ਭਾਸ਼ਾ ਦੀ ਲੋੜ ਹੈ
“ਦੇਸ ਵਿੱਚ ਸੰਪਰਕ ਭਾਸ਼ਾ ਦੀ ਲੋੜ ਹੋਵੇ ਤਾਂ ਲੋਕ ਖੁਦ ਹੀ ਬਣਾ ਲੈਂਦੇ ਹਨ। ਸਕੂਲਾਂ ਵਿੱਚ ਸਹੂਲਤਾਂ ਦਿਓ, ਜਿਹੜੀ ਭਾਸ਼ਾ ਸਿੱਖਣ ਦੀ ਲੋੜ ਹੈ, ਉਹ ਲੋਕ ਖੁਦ ਹੀ ਸਿੱਖ ਲੈਣਗੇ।”
ਡਾ. ਜੋਗਾ ਸਿੰਘ ਦਾ ਕਹਿਣਾ ਹੈ, “ਇਹ ਦਲੀਲ ਹੀ ਬੜੀ ਖ਼ਤਰਨਾਕ ਹੈ ਕਿ ਭਾਰਤ ਦੀ ਕੋਈ ਰਾਸ਼ਟਰ ਭਾਸ਼ਾ ਹੋਣੀ ਚਾਹੀਦੀ ਹੈ। ਭਾਰਤ ਦੀ ਸੰਵਿਧਾਨਿਕ ਰਾਸ਼ਟਰ ਭਾਸ਼ਾ ਨਹੀਂ ਹੈ। ਦਰਅਸਲ ਪਹਿਲਾਂ ਰਾਸ਼ਟਰ ਭਾਸ਼ਾ ਹੁੰਦੀ ਹੈ, ਫਿਰ ਉਸ ਦੇ ਆਧਾਰ ‘ਤੇ ਰਾਸ਼ਟਰ ਬਣਦੇ ਹਨ।
ਜਰਮਨੀ ਭਾਸ਼ਾ ਦੇ ਆਧਾਰ ‘ਤੇ ਜਰਮਨੀ ਦੇਸ ਬਣ ਗਿਆ, ਫਰਾਂਸਿਸੀ ਬੋਲਣ ਵਾਲੇ ਇਲਾਕੇ ਵਿੱਚ ਫਰਾਂਸ ਬਣ ਗਿਆ।”
“ਜੇ ਅਸੀਂ ਕਹਿ ਰਹੇ ਹਾਂ ਕਿ ਭਾਰਤ ਦੀ ਰਾਸ਼ਟਰ ਭਾਸ਼ਾ ਹੋਣੀ ਚਾਹੀਦੀ ਹੈ ਤਾਂ ਮਤਲਬ ਇਹ ਹੈ ਕਿ ਅਸੀਂ ਮੰਨਦੇ ਹਾਂ ਭਾਰਤ ਅਜੇ ਰਾਸ਼ਟਰ ਨਹੀਂ ਬਣਿਆ। ਭਾਰਤ ਵਿੱਚ ਸਾਰੀਆਂ ਭਾਸ਼ਾਵਾਂ ਦੀ ਸਮਾਨਤਾ ਸੰਵਿਧਾਨਕ ਤੌਰ ‘ਤੇ ਹੈ ਤੇ ਹਰ ਭਾਸ਼ਾ ਦੀ ਸਮਾਨਤਾ ਸਥਾਪਤ ਹੋਣੀ ਚਾਹੀਦੀ ਹੈ।”
ਅਕਸਰ ਪੁੱਛੇ ਜਾਣ ਵਾਲੇ ਸਵਾਲ
ਪੰਜਾਬੀ ਭਾਸ਼ਾ ਕਦੋਂ ਹੋਂਦ ਵਿੱਚ ਆਈ?
ਸੰਸਾਰ ਦੇ ਉੱਘੇ ਇਤਿਹਾਸਕਾਰਾਂ ਅਨੁਸਾਰ ਪੰਜਾਬੀ ਭਾਸ਼ਾ 11ਵੀਂ-12ਵੀਂ ਸਦੀ ਵਿਚ ਹੋਂਦ ਵਿੱਚ ਆਈ। ਇਸਦੇ ਅਨੁਸਾਰ ਪੰਜਾਬੀ ਭਾਸ਼ਾ ਦਾ ਜਨਮ ਤਕਰੀਬਨ 1800 ਸਾਲ ਪਹਿਲਾਂ ਹੋਇਆ। ਇਤਿਹਾਸਕਾਰਾਂ ਅਨੁਸਾਰ 16ਵੀਂ ਸਦੀ ਦੇ ਆਰੰਭ ਤੋਂ ਆਰੀਆ ਜਾਤੀ ਦੇ ਲੋਕਾਂ ਨੇ ਪੰਜਾਬ ਵਿਚ ਆਪਣੀ ਜੜਾਂ ਵਧਾ ਲਈਆਂ ਸਨ,ਓਹਨਾ ਅਨੁਸਾਰ ਪੰਜਾਬੀ 3500 ਸਾਲ ਪੁਰਾਣੀ ਭਾਸ਼ਾ ਸੀ। 16ਵੀਂ ਸਦੀ ਤੋਂ 18ਵੀਂ ਸਦੀ ਤੱਕ ਪੰਜਾਬੀ ਭਾਸ਼ਾ ਦੀ ਸਾਡੇ ਦਸ ਗੁਰੂ ਸਾਹਿਬਾਨਾਂ ਦੁਆਰਾ ਗੁਰਬਾਣੀ ਲਿਖਨ ਅਤੇ ਪੜ੍ਹਨ ਵਿਚ ਵਰਤੋ ਕੀਤੀ ਗਈ ਅਤੇ ਨਾਲ ਹੀ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਐਨਾ ਸਰਲ ਅਤੇ ਸੌਖਾ ਬਣਾ ਦਿੱਤਾ ਕਿ ਪੰਜਾਬ ਦੇ ਲੋਕਾਂ ਨੇ ਪੰਜਾਬੀ ਭਾਸ਼ਾ ਨੂੰ ਵਧੇਰੇ ਸਿੱਖਿਆ ਅਤੇ ਚਾਹਿਆ ।
ਪੰਜਾਬੀ ਭਾਸ਼ਾ ਦੀ ਲਿਪੀ ਦਾ ਕੀ ਨਾਂ ਹੈ?
ਗੁਰਮੁਖੀ (ਪੰਜਾਬ) ਅਤੇ ਸ਼ਾਹਮੁਖੀ (ਪਾਕਿਸਤਾਨ)।
ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ?
ਪੰਜਾਬੀ।