ਪੰਜਾਬ ਬੋਰਡ ਨੇ 10ਵੀਂ ਕਲਾਸ ਦੇ ਨਤੀਜੇ pseb.ac.in‘ਤੇ 26 ਮਈ 2023 ਨੂੰ ਜਾਰੀ ਕਰ ਦਿੱਤੇ ਹਨ, ਪਰ ਵਿਦਿਆਰਥੀ ਆਪਣੇ ਨਤੀਜੇ punjab.indiaresults.com ਤੇ ਕੱਲ੍ਹ ਸਵੇਰੇ 08:00 ਵਜੇ ਤੋਂ ਬਾਅਦ ਚੈੱਕ ਕਰ ਸਕਦੇ ਹਨ।
PSEB 10th Result 2023: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਆਖਰਕਾਰ ਪੰਜਾਬ ਬੋਰਡ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਹੀ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਮੈਰਿਟ ਸੂਚੀ, ਅਵੱਲ ਵਿਦਿਆਰਥੀਆਂ ਦੇ ਨਾਂ ਅਤੇ ਹੋਰ ਮੈਟ੍ਰਿਕ ਪ੍ਰੀਖਿਆ ਸਬੰਧੀ ਅੰਕੜੇ @pseb.ac.in ਤੇ ਮੁਹੱਈਆ ਕਰਵਾਏ ਹਨ। ਅਸੀਂ ਇਸ ਲੇਖ ਵਿੱਚ ਪੰਜਾਬ ਬੋਰਡ ਦੁਆਰਾ ਦਸਵੀਂ ਦੇ ਨਤੀਜਿਆਂ ਨੂੰ ਲੈ ਕੇ ਦਰਸਾਏ ਅੰਕੜਿਆਂ ਦੇ ਸਾਰਣੀਬੱਧ ਵੇਰਵੇ ਪੇਸ਼ ਕੀਤੇ ਹਨ।
PSEB 10ਵੀਂ ਜਮਾਤ ਦੇ ਨਤੀਜੇ 2023 ਦੀ ਸੰਖੇਪ ਜਾਣਕਾਰੀ | PSEB 10th Class Result 2023 Overview
PSEB 10th Result 2023 ਡਾਊਨਲੋਡ ਲਿੰਕ www.pseb.ac.in ‘ਤੇ ਉਪਲਬਧ ਹੋਵੇਗਾ। ਵਿਦਿਆਰਥੀ Result ਪੰਨੇ ‘ਤੇ ਜਾ ਕੇ ਅਤੇ ਆਪਣਾ ਰੋਲ ਨੰਬਰ ਜਾਂ ਨਾਮ ਦਰਜ ਕਰਕੇ ਆਪਣਾ ਨਤੀਜਾ ਆਨਲਾਈਨ ਪ੍ਰਾਪਤ ਕਰ ਸਕਦੇ ਹਨ। ਅਸੀਂ ਇਸ ਲੇਖ ਵਿੱਚ ਦਸਵੀਂ ਕਲਾਸ ਦਾ ਨਤੀਜਾ ਦੇਖਣ ਲਈ ਸਿੱਧਾ ਲਿੰਕ ਵੀ ਸਾਂਝਾ ਕੀਤਾ ਹੈ।
PSEB 10ਵੀਂ ਜਮਾਤ ਦੇ ਨਤੀਜੇ 2023 ਬਾਰੇ ਮਹੱਤਵਪੂਰਨ ਜਾਣਕਾਰੀ ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤੀ ਗਈ ਹੈ:
ਪ੍ਰੀਖਿਆ ਦਾ ਨਾਮ | ਦਸਵੀਂ ਦੀ ਪ੍ਰੀਖਿਆ |
ਪ੍ਰੀਖਿਆ ਸੰਚਾਲਨ ਬੋਰਡ | ਪੰਜਾਬ ਸਕੂਲ ਸਿੱਖਿਆ ਬੋਰਡ (PSEB) |
ਸ਼੍ਰੇਣੀ | ਨਤੀਜੇ |
ਪ੍ਰੀਖਿਆ ਦੀ ਮਿਤੀ | 21 ਮਾਰਚ, 2023, ਤੋਂ 18 ਅਪ੍ਰੈਲ, 2023 ਤੱਕ |
ਨਤੀਜਾ ਜਾਰੀ ਕਰਨ ਦੀ ਮਿਤੀ | 26 ਮਈ, 2023 (ਪਰ ਵਿਦਿਆਰਥੀ 27 ਮਈ ਨੂੰ ਸਵੇਰੇ 08:00 ਵਜੇ ਆਨਲਾਈਨ ਨਤੀਜਾ ਦੇਖ ਸਕਣਗੇ) |
ਨਤੀਜਾ ਦੇਖਣ ਲਈ ਲੋੜੀਂਦਾ ਹੈ | ਰੋਲ ਨੰਬਰ |
ਅਧਿਕਾਰਤ ਵੈੱਬਸਾਈਟ | @pseb.ac.in |
PSEB 10ਵੀਂ ਦਾ ਨਤੀਜਾ 2023 ਦੇਖਣ ਲਈ ਸਿੱਧਾ ਲਿੰਕ | punjab.indiaresults.com |
PSEB 10ਵੀਂ ਨਤੀਜਾ 2023 ਲਿੰਕ | PSEB 10th Result 2023 Direct Link
ਪੰਜਾਬ ਬੋਰਡ ਦੁਆਰਾ ਕੱਲ੍ਹ ਸਵੇਰੇ 08:00 ਵਜੇ ਤੋਂ ਬਾਅਦ ਲਿੰਕ ਨੂੰ ਐਕਟੀਵੇਟ ਕਰਨ ਤੋਂ ਬਾਅਦ ਵਿਦਿਆਰਥੀ ਅਧਿਕਾਰਤ ਵੈੱਬਸਾਈਟ www.pseb.ac.in ‘ਤੇ ਆਪਣਾ ਨਤੀਜਾ ਦੇਖ ਸਕਦੇ ਹਨ। ਉਹ ਹੇਠਾਂ ਦਿੱਤੇ ਸਿੱਧੇ ਲਿੰਕ ਤੋਂ ਆਪਣੇ ਪੰਜਾਬ ਬੋਰਡ ਕਲਾਸ 10 ਦੇ ਨਤੀਜੇ 2023 ਦੀ ਵੀ ਜਾਂਚ ਕਰ ਸਕਦੇ ਹਨ, ਜਿਹੜਾ ਨਤੀਜੇ ਘੋਸ਼ਿਤ ਹੋਣ ਤੋਂ ਬਾਅਦ ਚਾਲੂ ਹੋ ਜਾਵੇਗਾ।
ਜਰੂਰ ਦੇਖੋ
PSEB 10th Result 2023: Toppers List । ਪੰਜਾਬ ਬੋਰਡ 10ਵੀਂ ਦਾ ਨਤੀਜਾ: ਅਵੱਲ ਵਿਦਿਆਰਥੀਆਂ ਦੀ ਸੂਚੀ
PSEB 10th Result 2023: Toppers List: ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸਕੈਡਰੀ ਸਕੂਲ ਕੋਟ ਸੁਖੀਆ ਫਰੀਦਕੋਟ ਦੀ ਵਿਦਿਆਰਥਣ ਗਗਨਦੀਪ ਕੌਰ ਧੀ ਗੁਰਸੇਵਕ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਗਗਨਦੀਪ ਕੌਰ ਨੇ 650/650 (100%) ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿੱਚੋਂ ਫਸਟ ਪੁਜ਼ੀਸ਼ਨ ਹਾਸਲ ਕੀਤੀ ਹੈ। ਇਸੇ ਹੀ ਸਕੂਲ ਦੀ ਦੂਸਰੀ ਵਿਦਿਆਰਥਣ ਨਵਜੋਤ ਕੌਰ ਪੁੱਤਰੀ ਵਿਜੈ ਕੁਮਾਰ ਨੇ ਪੂਰੇ ਪੰਜਾਬ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥਣ ਨੇ 650 ਵਿਚੋਂ 648 ਅੰਕ ਪ੍ਰਾਪਤ ਕੀਤੇ ਹਨ। ਤੀਜਾ ਸਥਾਨ ਹਾਸਿਲ ਕਰਨ ਵਾਲੀ ਗੋਰਮਿੰਟ ਹਾਈ ਸਕੂਲ ਮੰਡਾਲੀ, ਮਾਨਸਾ ਦੀ ਵਿਦਿਆਰਥਨ ਹਰਮਨਦੀਪ ਕੌਰ ਧੀ ਸੁਖਵਿੰਦਰ ਸਿੰਘ ਹੈ, ਜਿਸ ਨੇ ਸਾਡੀ 650 ਵਿਚੋਂ 646 ਅੰਕ ਪ੍ਰਾਪਤ ਕੀਤੇ ਹਨ।
ਪੰਜਾਬ ਬੋਰਡ 10ਵੀਂ ਦੇ ਨਤੀਜਿਆਂ ਦੇ ਅੰਕੜੇ | PSEB 10th Result 2023 Statics
ਪੰਜਾਬ ਬੋਰਡ ਦੇ ਇਸ ਸਾਲ ਦੇ ਦਸਵੀਂ ਦੇ ਨਤੀਜਿਆਂ ਵਿੱਚ 2,81,327 ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ, ਪਰ ਉਨ੍ਹਾਂ ਵਿਚੋਂ 2,74,400 ਵਿਦਿਆਰਥੀ ਪਾਸ ਹੋਏ ਹਨ। ਹੋਰ ਮਹੱਤਵਪੂਰਣ ਅੰਕੜੇ ਲਈ ਤੁਸੀਂ ਇਸ ਤਸਵੀਰ ਨੂੰ ਦੇਖ ਸਕਦੇ ਹੋ:
District Wise PSEB 10th Result । ਜ਼ਿਲ੍ਹਿਆਂ ਅਨੁਸਾਰ ਪੰਜਾਬ ਬੋਰਡ 10ਵੀਂ ਦਾ ਨਤੀਜਾ
ਪੰਜਾਬ ਬੋਰਡ ਦਸਵੀਂ ਦੇ ਨਤੀਜਿਆਂ ਵਿੱਚ ਜਿਲ੍ਹਿਆਂ ਦੇ ਹਿਸਾਬ ਨਾਲ ਵੱਧ ਪ੍ਰਤੀਸ਼ਤਤਾ ਦਰਜ ਕਰਨ ਵਾਲੇ ਜ਼ਿਲ੍ਹਿਆਂ ਵਿਚੋ ਪਠਾਨਕੋਟ ਪਹਿਲੇ ਸਥਾਨ, ਕਪੂਰਥਲਾ ਦੂਜੇ ਸਥਾਨ ਤੇ ਅਤੇ ਅੰਮ੍ਰਿਤਸਰ ਤੀਸਰੇ ਸਥਾਨ ਤੇ ਰਿਹਾ ਹੈ। ਬਾਕੀ ਜ਼ਿਲ੍ਹਿਆਂ ਦਾ ਵੇਰਵਾ ਹੇਠਾਂ ਦਿੱਤੇ ਅਨੁਸਾਰ ਹੈ:
PSEB 10th Result Regular Students Statics | ਪੰਜਾਬ ਬੋਰਡ ਦੇ 10th ਰੈਗੂਲਰ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ
ਪੰਜਾਬ ਬੋਰਡ ਦੇ ਦਸਵੀ ਦੇ ਪੇਪਰਾ ਵਿੱਚ ਇਸ ਵਾਰ 2,81,327 ਵਿਦਿਆਰਥੀ ਪੇਪਰ ਦੇਣ ਲਈ ਬੈਠੇ ਸਨ, ਜਿਨ੍ਹਾਂ ਵਿਚੋਂ 2,74,400 ਵਿਦਿਆਰਥੀ ਪਾਸ ਹੋਏ ਹਨ, 6,171 ਵਿਦਿਆਰਥੀਆਂ ਦੀ ਰੀਪੀਅਰ ਹੈਂ, 653 ਵਿਦਿਆਰਥੀ ਫੇਲ੍ਹ ਹਨ ਅਤੇ 103 ਵਿਦਿਆਰਥੀਆਂ ਦਾ ਨਤੀਜਾ ਰੋਕ ਦਿੱਤਾ ਗਿਆ ਹੈ।
ਪੰਜਾਬ ਬੋਰਡ ਦੇ 10th ਦੇ ਓਪਨ ਸਕੂਲ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ। PSEB 10th Class Open Students Pass Percentage
ਪਿਛਲੇ 4 ਸਾਲਾਂ ਦੇ PSEB 10ਵੀਂ ਦੇ ਨਤੀਜਿਆਂ ਦੇ ਅੰਕੜੇ | Previous 4 years PSEB 10th Result Statics
ਪੰਜਾਬ ਸਕੂਲ ਸਿੱਖਿਆ ਬੋਰਡ ਦੇ 2023 ਦੇ ਅੰਕੜਿਆਂ ਦੇ ਹਿਸਾਬ ਨਾਲ ਸਿਖਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 97.54 ਹੈਂ, ਜਦੋਂ ਕਿ ਪਿਛਲੇ ਸਾਲ 99.06 ਸੀ।
ਵਿਸ਼ਿਆਂ ਅਨੁਸਾਰ ਪੰਜਾਬ ਬੋਰਡ 10ਵੀਂ ਦਾ ਨਤੀਜਾ 2023 | Subjects Wise PSEB 10th Class Result
ਵਿਸ਼ਿਆਂ ਅਨੁਸਾਰ ਪੰਜਾਬ ਬੋਰਡ ਦੇ ਦਸਵੀਂ ਦੇ ਨਤੀਜਿਆਂ ਵਿੱਚ ਪਾਸ ਪ੍ਰਤੀਸ਼ਤਤਾ ਦੇ ਵੇਰਵੇ ਹੇਠਾਂ ਦਿੱਤੇ ਹੋਏ ਹਨ:
ਮੈਂ ਡਿਜੀਲੌਕਰ ਤੋਂ PSEB 10ਵੀਂ ਜਮਾਤ ਦਾ ਨਤੀਜਾ 2023 ਸਰਟੀਫਿਕੇਟ ਕਿਵੇਂ ਡਾਊਨਲੋਡ ਕਰਾਂ? | How do I download PSEB 10th class result 2023 certificate from DigiLocker?
ਡਿਜੀਲੌਕਰ ਤੋਂ ਆਪਣਾ pseb 10ਵੀਂ ਜਮਾਤ ਦਾ ਨਤੀਜਾ 2023 ਸਰਟੀਫਿਕੇਟ ਡਾਊਨਲੋਡ ਕਰਨ ਲਈ ਇਹਨਾਂ ਕਦਮਾਂ ਦੀ ਪਾਲਣਾ ਕਰੋ:
Also Know: What is Digilocker? How to create an account?
- ਡਿਜੀਲੌਕਰ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ ਜਾਂ ” https://www.digilocker.gov.in/ ” ‘ ਤੇ ਜਾਓ।
- “Sign In” ਬਟਨ ‘ਤੇ ਕਲਿੱਕ ਕਰੋ।
- ਹੁਣ ਤੁਸੀਂ “ ਯੂਜ਼ਰਨੇਮ/ਰਜਿਸਟਰਡ ਮੋਬਾਈਲ ਨੰਬਰ/ਆਧਾਰ ਨੰਬਰ ” ਦਰਜ ਕਰੋ ਅਤੇ “ Next ” ਬਟਨ ‘ਤੇ ਕਲਿੱਕ ਕਰੋ।
- ਹੁਣ, ” ਆਪਣਾ 6-ਅੰਕ ਦਾ ਸੁਰੱਖਿਆ ਪਿੰਨ ” ਦਰਜ ਕਰੋ ਅਤੇ ” Sign In ” ਬਟਨ ‘ਤੇ ਕਲਿੱਕ ਕਰੋ।
- ਹੁਣ, ਤੁਸੀਂ ਆਪਣੇ ਡਿਜੀਲੌਕਰ ਖਾਤੇ ਵਿੱਚ ਸਫਲਤਾਪੂਰਵਕ ਲੌਗਇਨ ਹੋਵੋਗੇ।
- ਸਰਚ ਟੈਬ ਵਿੱਚ ” Punjab School Education Board ” ਟਾਈਪ ਕਰੋ ਅਤੇ ਖੋਜ ਆਈਕਨ ‘ਤੇ ਕਲਿੱਕ ਕਰੋ।
- ਹੁਣ ਤੁਸੀਂ “ Matric Certificate ” ਵਿਕਲਪ ਦੇਖੋਗੇ ਇਸ ‘ਤੇ ਕਲਿੱਕ ਕਰੋ।
- ਉਸ ਤੋਂ ਬਾਅਦ ਤੁਹਾਨੂੰ ਪ੍ਰਮਾਣ-ਪੱਤਰ ਬਾਰੇ ਕੁਝ ਜਾਣਕਾਰੀ ਜਿਵੇਂ ਕਿ: ਰੋਲ ਨੰਬਰ, ਪਾਸ ਕਰਨ ਦਾ ਸਾਲ, ਜਨਮ ਮਿਤੀ ਆਦਿ ਉਚਿਤ ਬਕਸਿਆਂ ਵਿੱਚ ਦਰਜ ਕਰਨ ਦੀ ਲੋੜ ਹੈ।
- ” Get Certificate ” ਬਟਨ ‘ਤੇ ਕਲਿੱਕ ਕਰੋ।
- ਸਫਲਤਾਪੂਰਵਕ ਪ੍ਰਮਾਣਿਕਤਾ ਤੋਂ ਬਾਅਦ; ਤੁਹਾਨੂੰ ਆਪਣਾ ਸਰਟੀਫਿਕੇਟ ਮਿਲ ਜਾਵੇਗਾ।
- ਹੁਣ, ਆਪਣਾ ਸਰਟੀਫਿਕੇਟ ਡਾਊਨਲੋਡ ਕਰੋ।
FAQs
Q. ਮੈਂ ਆਪਣਾ PSEB ਨਤੀਜਾ 2023 ਕਿਵੇਂ ਦੇਖ ਸਕਦਾ/ਸਕਦੀ ਹਾਂ?
Ans. ਪੰਜਾਬ ਬੋਰਡ ਦੁਆਰਾ ਕੱਲ੍ਹ ਸਵੇਰੇ 08:00 ਵਜੇ ਤੋਂ ਬਾਅਦ ਲਿੰਕ ਨੂੰ ਐਕਟੀਵੇਟ ਕਰਨ ਤੋਂ ਬਾਅਦ ਵਿਦਿਆਰਥੀ ਅਧਿਕਾਰਤ ਵੈੱਬਸਾਈਟ www.pseb.ac.in ‘ਤੇ ਆਪਣਾ ਨਤੀਜਾ ਦੇਖ ਸਕਦੇ ਹਨ। ਉਹ ਹੇਠਾਂ ਦਿੱਤੇ ਸਿੱਧੇ ਲਿੰਕ ਤੋਂ ਆਪਣੇ ਪੰਜਾਬ ਬੋਰਡ ਕਲਾਸ 10 ਦੇ ਨਤੀਜੇ 2023 ਦੀ ਵੀ ਜਾਂਚ ਕਰ ਸਕਦੇ ਹਨ, ਜਿਹੜਾ ਨਤੀਜੇ ਘੋਸ਼ਿਤ ਹੋਣ ਤੋਂ ਬਾਅਦ ਚਾਲੂ ਹੋ ਜਾਵੇਗਾ।
Q. ਕੀ pseb 10ਵੀਂ ਜਮਾਤ ਦਾ ਨਤੀਜਾ 2023 ਐਲਾਨਿਆ ਗਿਆ ਹੈ?
Ans. ਪੰਜਾਬ ਬੋਰਡ ਨੇ 10ਵੀਂ ਕਲਾਸ ਦੇ ਨਤੀਜੇ pseb.ac.in‘ਤੇ 26 ਮਈ 2023 ਨੂੰ ਜਾਰੀ ਕਰ ਦਿੱਤੇ ਹਨ, ਪਰ ਵਿਦਿਆਰਥੀ ਆਪਣੇ ਨਤੀਜੇ punjab.indiaresults.com ਤੇ ਕੱਲ੍ਹ ਸਵੇਰੇ 08:00 ਵਜੇ ਤੋਂ ਬਾਅਦ ਚੈੱਕ ਕਰ ਸਕਦੇ ਹਨ।