ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ (Moti te mandir osreh by Guru Nanak Dev ji)
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ। ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ। ਮਤੁ ਦੇਖ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ। ਹਰਿ ਬਿਨੁ ਜੀਉ ਜਲ ਬਲਿ ਜਾਉਂ ਮੈਂ ਆਪਣਾ ਗੁਰੂ ਪੂਛਿ ਦੇਖਿਆ । ਅਵਰੁ ਨਾਹੀ ਥਾਉ।
ਤ — ਜੋ । ਰਤਨੀ — ਰਤਨਾਂ ਨਾਲ । ਜੜਾਉ — ਜੜਾਊ ਹੋ ਜਾਵੇ । ਕਸਤੂਰਿ — ਕਸਤੂਰੀ । ਕੁੰਗੂ — ਕੇਸਰ । ਅਗਰਿ – ਅਗਰ ਨਾਲ , ਊਦ ਦੀ ਸੁਗੰਧਿਤ ਲੱਕੜੀ ਨਾਲ । ਲੀਪਿ – ਲਿਪਾਈ ਕਰ ਕੇ । (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)
ਵਿਆਖਿਆ – ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਮੇਰੇ ਲਈ ਮੋਤੀਆਂ ਦੇ ਮਹਿਲ – ਮਾੜੀਆਂ ਉੱਸਰ ਪੈਣ , ਜੇ ਉਹ ਮਹਿਲ ਮਾੜੀਆਂ ਰਤਨਾਂ ਨਾਲ ਜੁੜੇ ਹੋਏ ਹੋਣ ; ਜੇ ਕਸਤੂਰੀ , ਕੇਸਰ , ਊਦ ਤੇ ਚੰਦਨ ਨਾਲ ਲਿਪਾਈ ਕਰ ਕੇ ਮੇਰੇ ਅੰਦਰ ਚਾਉ ਚੜ੍ਹੇ , ਤਾਂ ਵੀ ਇਹ ਸਾਰਾ ਕੁੱਝ ਵਿਅਰਥ ਹੈ , ਕਿਉਂਕਿ ਇਨ੍ਹਾਂ ਮਹਿਲ ਮਾੜੀਆਂ ਨੂੰ ਵੇਖ ਕੇ ਕਿਤੇ ਹੇ ਪ੍ਰਭੂ ! ਮੈਂ ਤੈਨੂੰ ਭੁਲਾ ਨਾ ਬੈਠਾਂ ਕਿਤੇ ਤੂੰ ਮੈਨੂੰ ਵਿਸਰ ਨਾ ਜਾਵੇਂ , ਕਿਤੇ ਇਹ ਨਾ ਹੋਵੇ ਕਿ ਤੇਰਾ ਨਾਂ ਮੇਰੇ ਮਨ ਵਿਚ ਟਿਕੇ ਹੀ ਨਾ । (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)
ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਕਿ ਪ੍ਰਭੂ ਤੋਂ ਵਿਛੜ ਕੇ ਜਿੰਦ ਸੜ – ਬਲ ਜਾਂਦੀ ਹੈ ਤੇ ਪ੍ਰਭੂ ਦੀ ਯਾਦ ਤੋਂ ਬਿਨਾਂ ਹੋਰ ਕੋਈ ਥਾਂ ਵੀ ਨਹੀਂ , ਜਿੱਥੇ ਇਹ ਸਾੜ ਮੁੱਕ ਸਕੇ । (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)
ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥ ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗ ਪਸਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥
ਮੋਹਣੀ – ਸੁੰਦਰ ਇਸਤਰੀ । ਰੰਗ ਪਸਾਉ – ਪਿਆਰ ਦੀ ਖੇਡ । (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)
ਵਿਆਖਿਆ – ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਮੇਰੇ ਰਹਿਣ ਵਾਸਤੇ ਧਰਤੀ ਹੀਰੇ ਲਾਲਾਂ ਨਾਲ ਜੁੜੀ ਜਾਵੇ , ਜੇ ਮੇਰੇ ਸੌਣ ਵਾਲੇ ਪਲੰਗ ਉੱਤੇ ਲਾਲ ਜੜੇ ਜਾਣ , ਜੇ ਮੇਰੇ ਸਾਹਮਣੇ ਉਹ ਸੁੰਦਰ ਇਸਤਰੀ ਆਨੰਦ ਦਾ ਪਸਾਰ ਕਰੇ , ਜਿਸ ਦੇ ਮੱਥੇ ਉੱਤੇ ਮਣੀ ਸ਼ੋਭ ਰਹੀ ਹੋਵੇ , ਤਾਂ ਵੀ ਇਹ ਸਭ ਕੁੱਝ ਵਿਅਰਥ ਹੈ । ਮੈਨੂੰ ਖ਼ਤਰਾ ਹੈ ਕਿ ਅਜਿਹੀ ਸੁੰਦਰੀ ਨੂੰ ਵੇਖ ਕੇ ਹੇ ਪ੍ਰਭੂ ! ਮੈਂ ਕਿਤੇ ਤੈਨੂੰ ਭੁਲਾ ਨਾ ਬੈਠਾਂ , ਕਿਤੇ ਤੂੰ ਮੈਨੂੰ ਵਿਸਰ ਨਾ ਜਾਏਂ , ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾ । (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)
ਸਿਧੁ ਹੋਵਾ ਸਿਧੁ ਲਾਈ ਰਿਧ ਆਖਾ ਆਉ ॥ ਗੁਪਤੁ ਪਰਗਟੁ ਹੋਇ ਬੈਸਾ ਲੋਕ ਰਾਖੈ ਭਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥
ਸਿਧੂ – ਜੋਗੀ । ਸਿਧੁ ਲਾਈ – ਸਮਾਧੀ ਲਾ ਕੇ ਬੈਠਣਾ । ਰਿਧ — ਜੋਗ ਤੋਂ ਪ੍ਰਾਪਤ ਹੋਈਆਂ ਬਰਕਤਾਂ । ਬੈਸਾ – ਬੈਠਾ । ਭਾਉ — ਪਿਆਰ । (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)
ਵਿਆਖਿਆ – ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਜੇ ਮੈਂ ਪੂਰਾ ਜੋਗੀ ਬਣ ਜਾਵਾਂ , ਜੇ ਮੈਂ ਜੋਗ ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ , ਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਅਵਾਜ਼ ਮਾਰਾਂ ਤੇ ਉਹ ਮੇਰੇ ਕੋਲ ਆ ਜਾਣ , ਜੇ ਜੋਗ ਦੀ ਸ਼ਕਤੀ ਨਾਲ ਮੈਂ ਕਦੇ ਲੁਕ ਸਕਾਂ ਤੇ ਕਦੇ ਪ੍ਰਤੱਖ ਹੋ ਕੇ ਬੈਠ ਜਾਵਾਂ , ਜੇ ਸੰਸਾਰ ਮੇਰਾ ਆਦਰ ਕਰੇ , ਤਾਂ ਵੀ ਇਹ ਸਭ ਕੁੱਝ ਵਿਅਰਥ ਹੈ , ਮੈਨੂੰ ਖ਼ਤਰਾ ਹੈ ਕਿ ਇਨ੍ਹਾਂ ਰਿਧੀਆਂ – ਸਿੱਧੀਆਂ ਨੂੰ ਵੇਖ ਕੇ ਹੇ ਪ੍ਰਭੂ ! ਮੈਂ ਕਿਤੇ ਤੈਨੂੰ ਭੁਲਾ ਨਾ ਬੈਠਾਂ , ਕਿਤੇ ਤੂੰ ਮੈਨੂੰ ਵਿਸਰ ਨਾ ਜਾਏਂ , ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾ । (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)
ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥ ਹੁਕਮੁ ਹਾਸਲੁ ਕਰੀ ਬੈਠਾ, ਨਾਨਕਾ ਸਭ ਵਾਉ ॥ ਮਤੁ ਦੇਖ ਭੂਲਾ ਵੀਸਰੈ, ਤੇਰਾ ਚਿਤਿ ਨ ਆਵੇ ਨਾਉ ॥
ਮੇਲਿ — ਇਕੱਠਾ ਕਰ ਕੇ । ਲਸਕਰ — ਫ਼ੌਜਾਂ । ਹਾਸਲੁ ਕਰੀ — ਹਾਸਲ ਕਰਾਂ , ਚਲਾਵਾਂ ।ਵਾਉ — ਹਵਾ ਵਰਗਾ , ਵਿਅਰਥ ਫੋਕਾ । (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)
ਵਿਆਖਿਆ – ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਜੇ ਮੈਂ ਫ਼ੌਜਾਂ ਇਕੱਠੀਆਂ ਕਰ ਕੇ ਬਾਦਸ਼ਾਹ ਬਣ ਜਾਵਾਂ , ਜੇ ਮੈਂ ਤਖ਼ਤ ਉੱਤੇ ਬੈਠਾ ਬਾਦਸ਼ਾਹੀ ਦਾ ਹੁਕਮ ਚਲਾ ਸਕਾਂ , ਤਾਂ ਵੀ ਸਭ ਕੁੱਝ ਵਿਅਰਥ ਹੈ , ਮੈਨੂੰ ਖ਼ਤਰਾ ਹੈ ਕਿ ਇਹ ਰਾਜ – ਭਾਗ ਵੇਖ ਕੇ ਕਿਤੇ ਹੇ ਪ੍ਰਭੂ ! ਮੈਂ ਤੈਨੂੰ ਭੁਲਾ ਨਾ ਬੈਠਾਂ , ਕਿਤੇ ਤੂੰ ਮੈਨੂੰ ਵਿਸਰ ਨਾ ਜਾਏਂ , ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾ। (ਮੋਤੀ ਤ ਮੰਦਰ ਊਸਰਹਿ-ਗੁਰੂ ਨਾਨਕ ਦੇਵ ਜੀ)
ਹੋਰ ਪੜ੍ਹੋ