12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ: ਲੁਧਿਆਣਾ (ਵਿੱਕੀ)- PSEB (ਪੰਜਾਬ ਸਕੂਲ ਸਿੱਖਿਆ ਬੋਰਡ) ਵੱਲੋਂ 24 ਫ਼ਰਵਰੀ ਨੂੰ ਬਾਰ੍ਹਵੀਂ ਸ਼੍ਰੇਣੀ ਦੀ ਮੁਲਤਵੀ ਕੀਤੀ ਪ੍ਰੀਖਿਆ ਲੈਣ ਲਈ ਨਵੀਂ ਮਿਤੀ ਨਿਰਧਾਰਤ ਕਰਨ ਦੇ ਨਾਲ-ਨਾਲ ਬਾਰ੍ਹਵੀਂ ਸ਼੍ਰੇਣੀ ਦੀ ਡੇਟਸ਼ੀਟ ਵਿੱਚ ਵੀ ਅੰਸ਼ਿਕ ਸੋਧ ਕੀਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈਸ ਨੂੰ ਜਾਰੀ ਕੀਤੀ ਜਾਣਕਾਰੀ ਅਨੁਸਾਰ ਪ੍ਰਸ਼ਾਸਨਿਕ ਕਾਰਨਾਂ ਕਰਕੇ 24 ਫ਼ਰਵਰੀ ਨੂੰ ਬਾਰ੍ਹਵੀਂ ਜਮਾਤ ਦੀ ਲਾਜ਼ਮੀ ਅੰਗਰੇਜ਼ੀ ਵਿਸ਼ੇ ਦੀ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰਨੀ ਪਈ ਸੀ। ਹੁਣ ਨਵੀਆਂ ਤੈਅ ਮਿਤੀਆਂ ਅਨੁਸਾਰ 24 ਫ਼ਰਵਰੀ 2023 ਨੂੰ ਮੁਲਤਵੀ ਕੀਤੀ ਗਈ ਇਹ ਲਾਜ਼ਮੀ ਅੰਗਰੇਜ਼ੀ (001) ਵਿਸ਼ੇ ਦੀ ਪ੍ਰੀਖਿਆ 24 ਮਾਰਚ 2023 ਨੂੰ ਪਹਿਲਾਂ ਵਾਲੇ ਨਿਰਧਾਰਤ ਸਮੇਂ ਅਤੇ ਪ੍ਰੀਖਿਆ ਕੇਂਦਰਾਂ ‘ਤੇ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ: Rich Dad Poor Dad ebook pdf free download in punjabi, English, Hindi, Malyalam, Tamil, Marathi, Bangali
ਇਹ ਵੀ ਪੜ੍ਹੋ: ignou dece-4 project work pdf free download 2023
ਇਹ ਵੀ ਪੜ੍ਹੋ: Jamabandi Punjab 2023: ਪੰਜਾਬ ਲੈਂਡ ਰਿਕਾਰਡ ਦੀ Online ਜਾਂਚ ਕਰੋ @jamabandi.punjab.gov.in
ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੀ ਡੇਟਸ਼ੀਟ ਵਿੱਚ ਕੀਤੀ ਸੋਧ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲਾਜ਼ਮੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਪਹਿਲਾਂ ਕਰਵਾਏ ਜਾਣ ਦੀ ਮੰਗ ਦੇ ਮੱਦੇਨਜ਼ਰ 24 ਮਾਰਚ 2023 ਨੂੰ ਕਰਵਾਈ ਜਾਣ ਵਾਲੀ ਬਾਰ੍ਹਵੀਂ ਸ਼੍ਰੇਣੀ ਦੀ ਗੁਰਮਤਿ ਸੰਗੀਤ (039) ਵਿਸ਼ੇ ਦੀ ਪ੍ਰੀਖਿਆ ਹੁਣ ਪਹਿਲਾਂ ਨਿਰਧਾਰਤ ਮਿਤੀ ਦੀ ਥਾਂ 24 ਅਪ੍ਰੈਲ 2023 ਨੂੰ ਪਹਿਲਾਂ ਵਾਲੇ ਨਿਰਧਾਰਤ ਸਮੇਂ ਅਤੇ ਪ੍ਰੀਖਿਆ ਕੇਂਦਰਾਂ ‘ਤੇ ਹੀ ਕਰਵਾਈ ਜਾਵੇਗੀ। ਉੱਪ ਸਕੱਤਰ ਬਾਰ੍ਹਵੀਂ ਸ਼੍ਰੀ ਮਨਮੀਤ ਭੱਠਲ ਵੱਲੋਂ ਸਕੂਲ ਮੁਖੀਆਂ, ਕੇਂਦਰ ਸੁਪਰਡੰਟਾਂ ਅਤੇ ਹੋਰ ਸਬੰਧਤ ਅਮਲੇ ਨੂੰ ਹਦਾਇਤ ਵੀ ਕੀਤੀ ਗਈ ਹੈ ਕਿ ਉਹ ਉਪਰੋਕਤ ਅਨੁਸਾਰ ਬਦਲਵਾਂ ਪ੍ਰਬੰਧ ਕਰਨ ਅਤੇ ਸਬੰਧਤ ਪ੍ਰੀਖਿਆਰਥੀਆਂ ਨੂੰ ਇਸ ਸਬੰਧੀ ਸੂਚਿਤ ਕਰਨਾ ਵੀ ਯਕੀਨੀ ਬਣਾਉਣ।