ਗਗਨ ਮੈ ਥਾਲੁ-ਗੁਰੂ ਨਾਨਕ ਦੇਵ ਜੀ (Gagan Mein Thalu by Guru Nanak Dev Ji)
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪ ਮਲਿਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ , ਫੂਲੰਤ ਜੋਤੀ ॥ ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ॥ ਰਹਾਉ ॥
ਗਗਨ ਮੈ ਥਾਲੁ – ਅਸਮਾਨ ਰੂਪੀ ਬਾਲ । ਰਵਿ ਚੰਦ ਦੀਪਕ — ਸੂਰਜ ਤੇ ਚੰਦ ਰੂਪੀ ਦੀਵੇ । ਤਾਰਿਕਾ ਮੰਡਲ – ਤਾਰਾ ਮੰਡਲ । ਜਨਕ – ਮਾਨੋ ਮਲਿਆਨਲੋ – ਮਲਯ ਪਰਬਤ ਤੋਂ ਆਉਣ ਵਾਲੀ ਸੁਗੰਧਿਤ ਹਵਾ । ਸਗਲ – ਸਾਰੀ । ਬਨਰਾਇ – ਬਨਸਪਤੀ । ਫੂਲੰਤ — ਫੁੱਲਾਂ ਦੀ । ਭਵਖੰਡਨਾ — ਸੰਸਾਰਿਕ ਬੰਧਨ ਕੱਟਣ ਵਾਲਾ ਪਰਮਾਤਮਾ । ਗਗਨ ਮੈ ਥਾਲੁਅਨਹਤਾ — ਅਨਹਦ । ਅਨਹਤਾ ਸ਼ਬਦ – ਆਤਮ ਮੰਡਲ ਦਾ ਸੰਗੀਤ , ਜੋ ਸਮਾਧੀ ਵਿਚ ਸੁਣਾਈ ਦਿੰਦਾ ਹੈ । ਵਾਜੰਤ ਭੇਰੀ — ਭੇਰੀਆਂ ਵਜਦੀਆਂ ਹਨ । ਗਗਨ ਮੈ ਥਾਲੁ– ਅਸਮਾਨ ਰੂਪੀ ਬਾਲ । ਰਹਾਉ — ਰਹਾਉ ਦੇ ਅਰਥ ਹਨ “ ਰੁਕਣਾ ’ , ਇਹ ਸ਼ਬਦ ਰਾਗੀਆਂ ਨੂੰ ਇੱਥੇ ਰੁਕ ਕੇ ਸੁਰ ਬਦਲਣ ਦਾ ਸੰਕੇਤ ਦਿੰਦਾ ਹੈ । ਇਸ ਦਾ ਕਵਿਤਾ ਦੇ ਅਰਥਾਂ ਨਾਲ ਕੋਈ ਸੰਬੰਧ ਨਹੀਂ । (ਗਗਨ ਮੈ ਥਾਲੁ – ਗੁਰੂ ਨਾਨਕ ਦੇਵ ਜੀ)
ਵਿਆਖਿਆ — ਗੁਰੂ ਜੀ ਫ਼ਰਮਾਉਂਦੇ ਹਨ ਕਿ ਆਕਾਸ਼ ਰੂਪੀ ਬਾਲ ਵਿਚ ਸੂਰਜ ਅਤੇ ਚੰਦ ਦੀਪਕ ਬਣ ਕੇ ਜਗ ਰਹੇ ਹਨ ਅਤੇ ਤਾਰਾ ਮੰਡਲ ਮਾਨੋ ਮੋਤੀ ਹਨ । ਮਲਯ ਪਰਬਤ ਦੇ ਚੰਦਨ ਦੇ ਖੁਸ਼ਬੂਦਾਰ ਰੁੱਖਾਂ ਵਿਚੋਂ ਲੰਘ ਕੇ ਆਉਣ ਵਾਲੀ ਹਵਾ ਹੈ ਆਰਤੀ ਹੋ ਰਹੀ ਹੈ । ਹੇ ਪ੍ਰਭੂ ! ਤੇਰੀ ਆਰਤੀ ਕਿੰਨੀ ਅਸਚਰਜ ਹੈ ! ਸਾਰੇ ਜੀਵਾਂ ਵਿਚ ਰੁਮਕ ਰਹੀ ਇਕ ਰਸ ਜੀਵਨਰੋ ਮਾਨੋ ਨਗਾਰੇ ਵਜ ਰਹੇ ਹਨ । ਇਸ ਪ੍ਰਕਾਰ ਹੇ ਪ੍ਰਭੂ ! ਸਾਰੀ ਕੁਦਰਤ ਹੀ ਤੇਰੀ ਅਦਭੁਤ ਆਰਤੀ ਉਤਾਰਨ ਦੇ ਕਾਰਜ ਵਿਚ ਜੁੱਟੀ ਹੋਈ ਹੈ ।
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥
ਸਹਸ – ਹਜ਼ਾਰਾਂ । ਤਵ — ਤੇਰੇ । ਨਨਾ — ਨਹੀਂ ਪਦ – ਪੈਰ । ਬਿਮਲ — ਨਿਰਮਲ ਵਿਆਖਿਆ ਕਰੋ । ਗਗਨ ਮੈ ਥਾਲੁ – ਅਸਮਾਨ ਰੂਪੀ ਬਾਲ।
ਵਿਆਖਿਆ – ਗੁਰੂ ਜੀ ਫ਼ਰਮਾਉਂਦੇ ਹਨ ਕਿ ਹੇ ਪ੍ਰਭੂ ! ਸਾਰੇ ਜੀਵਾਂ ਵਿਚ ਵਿਆਪਕ ਹੋਣ ਕਰਕੇ ਇਸ ਸਰਗੁਣ ਸਰੂਪ ਵਿਚ ਤੇਰੀਆਂ ਹਜ਼ਾਰਾਂ ਅੱਖਾਂ ਹਨ । ਪਰ ਨਿਰਾਕਾਰ ( ਨਿਰਗੁਣ ) ਸਰੂਪ ਵਿਚ ਤੇਰੀ ਕੋਈ ਅੱਖ ਨਹੀਂ । ਇਸੇ ਪ੍ਰਕਾਰ ਹੀ ਤੇਰੇ ਸਰਗੁਣ ਸਰੂਪ ਦੀਆਂ ਹਜ਼ਾਰਾਂ ਮੂਰਤਾਂ ਹਨ , ਪਰ ਨਿਰਾਕਾਰ ਅਵਸਥਾ ਵਿਚ ਤੇਰੀ ਕੋਈ ਮੂਰਤ ਨਹੀਂ ।
ਤੇਰੇ ਸਰਗੁਣ ਸਰੂਪ ਦੇ ਹਜ਼ਾਰਾਂ ਨਿਰਮਲ ਪੈਰ ਹਨ , ਪਰ ਨਿਰਾਕਾਰ ਸਰੂਪ ਦਾ ਕੋਈ ਪੈਰ ਨਹੀਂ । ਨਿਰਾਕਾਰ ਸਰੂਪ ਵਿਚ ਤੂੰ ਗੰਧ ਦਾ ਅਨੁਭਵ ਕਰਨ ਵਾਲੀਆਂ ਨਾਸਾਂ ਤੋਂ ਬਿਨਾਂ ਹੈਂ , ਪਰ ਸਰਗੁਣ ਸਰੂਪ ਵਿਚ ਤੇਰੀਆਂ ਹਜ਼ਾਰਾਂ ਨਾਸਾਂ ਹਨ । ਅਜਿਹੇ ਕੌਤਕਾਂ ਨਾਲ ਤੂੰ ਸਭ ਨੂੰ ਮੋਹਿਆ ਹੈ ਤੇ ਇਸੇ ਮੋਹ ਦੀ ਬੰਨ੍ਹੀ ਹੋਈ ਸਾਰੀ ਕੁਦਰਤ ਤੇਰੀ ਆਰਤੀ ਉਤਾਰਨ ਦੇ ਆਹਰ ਵਿਚ ਜੁੱਟੀ ਹੋ ਹੈ ।
ਸਭ ਮਹਿ ਜੋਤਿ ਜੋਤਿ ਹੈ ਸੋਈ ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥ ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥
ਜੋਤਿ – ਪ੍ਰਭੂ ਦੀ ਜੋਤ । ਗੁਰਸਾਖੀ – ਗੁਰੂ ਦੀ ਸਿੱਖਿਆ ਨਾਲ । ਕਮਲ – ਕੰਵਲ ਦਾ ਫੁੱਲ । ਮਕਰੰਦ – ਫੁੱਲਾਂ ਦਾ ਰਸ , ਸ਼ਹਿਦ । ਅਨਦਿਨੋ – ਰਾਤ – ਦਿਨ । ਆਹੀ — ਹੈ । ਸਾਰਿੰਗ – ਪਪੀਹਾ । ਕਊ — ਨੂੰ । ਹੋਇ ਜਾਤੇ – ਹੋ ਜਾਵੇ । ਗਗਨ ਮੈ ਥਾਲੁ– ਅਸਮਾਨ ਰੂਪੀ ਬਾਲ।
ਵਿਆਖਿਆ — ਹੇ ਪ੍ਰਭੂ ! ਸਾਰੇ ਜੀਵਾਂ ਵਿਚ ਤੇਰੀ ਜੋਤ ਹੈ । ਤੇਰੀ ਜੋਤ ਦਾ ਸਭਨਾਂ ਵਿਚ ਚਾਨਣ ਹੈ । ਗੁਰੂ ਦੀ ਸਿੱਖਿਆ ਨਾਲ ਹਿਰਦੇ ਵਿਚ ਤੇਰੀ ਜੋਤ ਪ੍ਰਗਟ ਹੁੰਦੀ ਹੈ ਤੇ ਉਸ ਦਾ ਗਿਆਨ ਪ੍ਰਾਪਤ ਹੁੰਦਾ ਹੈ । ਹੇ ਪ੍ਰਭੂ ! ਜਦੋਂ ਜੀਵ ਆਪਣੇ ਅੰਦਰ ਤੇਰੀ ਜੋਤ ਦਾ ਅਨੁਭਵ ਕਰਦਾ ਹੈ , ਤਾਂ ਉਸ ਨੂੰ ਤੇਰੇ ਭਾਣੇ ਦਾ ਗਿਆਨ ਹੁੰਦਾ ਹੈ ਤੇ ਉਸ ਦਾ ਤੇਰੇ ਭਾਣੇ ਵਿਚ ਤੁਰਨਾ ਹੀ ਤੇਰੀ ਆਰਤੀ ਉਤਾਰਨਾ ਹੈ । ਹੇ ਪ੍ਰਭੂ ! ਇਸ ਪ੍ਰਕਾਰ ਭਾਣੇ ਵਿਚ ਤੁਰਦਾ ਜੀਵ ਸਾਰੀ ਕੁਦਰਤ ਦੁਆਰਾ ਉਤਾਰੀ ਜਾ ਰਹੀ ਤੇਰੀ ਆਰਤੀ ਵਿਚ ਸ਼ਾਮਲ ਹੋ ਜਾਂਦਾ ਹੈ ।
ਪਰੰਤੂ ਹੇ ਪ੍ਰਭੂ ! ਤੇਰੇ ਇਸ ਭਾਣੇ ਦਾ ਗਿਆਨ ਦੇਣ ਵਾਲੀ ਗੁਰੂ ਦੀ ਸਿੱਖਿਆ ਪ੍ਰਾਪਤ ਕਰਨ ਲਈ ਤੇਰੀ ਕਿਰਪਾ ਦੀ ਜ਼ਰੂਰਤ ਹੈ । ਇਸੇ ਮੰਤਵ ਦੀ ਪ੍ਰਾਪਤੀ ਲਈ ਤੇਰੇ ਚਰਨ – ਕਮਲਾਂ ਦੇ ਰਸ ਉੱਪਰ ਮੇਰੇ ਪ੍ਰਭੁ ! ਮਨ ਦਾ ਭੋਰਾ ਲੋਭਿਤ ਹੋ ਰਿਹਾ ਹੈ ਅਤੇ ਉਸ ਨੂੰ ਰਾਤ – ਦਿਨ ਇਸ ਨੂੰ ਚੂਸਣ ਦੀ ਪਿਆਸ ਲੱਗੀ ਰਹਿੰਦੀ ਹੈ ।
ਹੇ ਮੈਨੂੰ ਆਪਣੀ ਕਿਰਪਾ ਦਾ ਜਲ ਦੇਹ , ਤਾਂ ਜੋ ਮੇਰੇ ਪਪੀਹੇ ਵਾਂਗ ਪਿਆਸੇ ਮਨ ਦੀ ਤੜਫ ਮਿਟ ਸਕੇ ਤੇ ਉਹ ਸਦਾ ਤੇਰੇ ਨਾਮ ਵਿਚ ਟਿਕਿਆ ਰਹੇ , ਕਿਉਂਕਿ ਤੇਰੇ ਨਾਮ ਵਿਚ ਟਿਕਣ ਨਾਲ ਹੀ ਤੇਰੀ ਮਿਹਰ ਦੀ ਪ੍ਰਾਪਤੀ ਹੋ ਸਕਦੀ ਹੈ , ਜੋ ਕਿ ਮੈਨੂੰ ਸੱਚੇ ਗੁਰੂ ਨਾਲ ਮਿਲਾ ਸਕਦੀ ਹੈ ਅਤੇ ਸੱਚੇ ਗੁਰੂ ਦੀ ਸਿੱਖਿਆ ਮੈਨੂੰ ਤੇਰੇ ਭਾਣੇ ਅੰਦਰ ਤੋਰ ਕੇ ਕੁਦਰਤ ਦੁਆਰਾ ਉਤਾਰੀ ਜਾ ਰਹੀ ਤੇਰੀ ਆਰਤੀ ਵਿਚ ਸ਼ਾਮਲ ਹੋਣ ਦੇ ਯੋਗ ਬਣਾ ਸਕਦੀ ਹੈ ।