ਲੋਕ-ਕਿੱਤੇ ਤੇ ਕਲਾਵਾਂ | ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ
ਲੋਕ-ਕਿੱਤੇ
ਲੋਕ-ਕਿੱਤੇ ਪੁਰਾਤਨ ਕਾਲ ਤੋਂ ਹੀ ਮਨੁੱਖੀ ਜੀਵਨ-ਜਾਂਚ ਦਾ ਅੰਗ ਰਹੇ ਹਨ । ਇਨ੍ਹਾਂ ਦੇ ਵਿਕਾਸ ਕਾਰਨ ਹੀ ਸਮਾਜ ਦਾ ਵਿਕਾਸ ਸੰਭਵ ਹੋਇਆ । ਮਨੁੱਖ ਦੇ ਸਾਹਮਣੇ ਸਭ ਤੋਂ ਪਹਿਲਾਂ ਲੋੜ ਪੈਦਾ ਹੋਈ । ਉਸ ਲੋੜ ਦੀ ਪੂਰਤੀ ਲਈ ਆਰੰਭ ਵਿਚ ਮਨੁੱਖ ਨੇ ਸਾਂਝੇ ਰੂਪ ਵਿਚ ਯਤਨ ਕੀਤੇ । ਮਨੁੱਖੀ ਸਮਾਜ ਦੇ ਵਿਕਾਸ ਨਾਲ ਲੋੜਾਂ ਦੀ ਪੂਰਤੀ ਲਈ ਅਪਣਾਏ ਜਾਂਦੇ ਢੰਗ ਤਰੀਕੇ ਵੀ ਬਦਲਦੇ ਗਏ । ਸਮੇਂ ਨਾਲ ਧਾਤਾਂ ਦੀ ਲੱਭਤ ਹੋਈ ਤੇ ਔਜ਼ਾਰ ਬਣੇ ।
ਮਨੁੱਖ ਜੰਗਲਾਂ ਤੇ ਝੌਂਪੜੀਆਂ ਨੂੰ ਛੱਡ ਕੇ ਪੱਕੇ ਘਰਾਂ, ਪਿੰਡਾਂ ਤੇ ਨਗਰਾਂ ਦਾ ਨਿਰਮਾਣ ਕਰਨ ਲੱਗਾ । ਨਾਲ – ਨਾਲ ਕੰਮਾਂ ਦੀ ਗਿਣਤੀ ਵਿਚ ਵਾਧਾ ਹੋਇਆ ਤੇ ਇਨ੍ਹਾਂ ਦੀ ਵੰਡ ਦੀ ਲੋੜ ਪਈ । ਇਸ ਤਰ੍ਹਾਂ ਵੱਖ – ਵੱਖ ਕੰਮਾਂ ਨੂੰ ਸੁਚੱਜੇ ਢੰਗ ਨਾਲ ਕਰਨ ਵਾਲੀਆਂ ਕਾਮਾ-ਸ਼੍ਰੇਣੀਆਂ ਹੋਂਦ ਵਿਚ ਆਈਆਂ । ਜਦੋਂ ਕਿਸੇ ਕਾਮਾ ਸ਼੍ਰੇਣੀ ਨੇ ਇਕ ਕੰਮ ਨੂੰ ਲੰਮਾ ਸਮਾਂ ਲਗਾਤਾਰ ਕੀਤਾ, ਤਾਂ ਉਸ ਨੂੰ ਕਿੱਤੇ ਦੇ ਨਾਂ ਨਾਲ ਜਾਣਿਆ ਜਾਣ ਲੱਗਾ । ਇਸ ਤਰ੍ਹਾਂ ਪੰਜਾਬ ਦੇ ਲੋਕ-ਕਿੱਤਿਆਂ ਦੇ ਭਿੰਨ-ਭਿੰਨ ਨਾਂ ਪ੍ਰਚਲਿਤ ਹੋਏ, ਫਲਸਰੂਪ ਲੱਕੜੀ ਤਰਾਸ਼ਣ ਵਾਲੇ ਨੂੰ ਤਰਖਾਣ ਤੇ ਲੋਹੇ ਦਾ ਕੰਮ ਕਰਨ ਵਾਲੇ ਨੂੰ ‘ਲੁਹਾਰ’ ਕਿਹਾ ਜਾਣ ਲੱਗਾ ।
ਕਿੱਤਾ ਕੀ ਹੈ?
ਸੰਸਕ੍ਰਿਤ ਵਿਚ ਹੱਥ ਨੂੰ ‘ਕਰ’ ਕਿਹਾ ਜਾਂਦਾ ਹੈ । ਹੱਥ ਨਾਲ ਕੀਤੇ ਕੰਮ ਨੂੰ ‘ਕਾਰ ਕਰਨੀ’ ਕਿਹਾ ਜਾਂਦਾ ਹੈ । ‘ਕਿੱਤਾ’ ਉਸ ਨੂੰ ਕਿਹਾ ਜਾਂਦਾ ਹੈ, ਜਿਸ ਕੰਮ ਤੋਂ ਕਿਸੇ ਕਿਰਤ ਦਾ ਨਿਰਮਾਣ ਹੁੰਦਾ ਹੈ, ਜਿਵੇਂ ਤਰਖਾਣ, ਲੁਹਾਰ ਤੇ ਸੁਨਿਆਰ ਦੁਆਰਾ ਬਣਾਈਆਂ ਵਸਤਾਂ । ਇਸੇ ਪ੍ਰਕਾਰ ਬਾਜ਼ੀਗਰ ਤੇ ਮਰਾਸੀ ਮਨੋਰੰਜਨ ਦਾ ਕਿੱਤਾ ਕਰਨ ਵਾਲੇ ਹਨ । ਇਹ ਅਸਥੂਲ ਕਿਰਤ ਦਾ ਨਿਰਮਾਣ ਕਰਦੇ ਹਨ । ਇਹ ਲੋਕ ਵੀ ਆਪਣੇ ਹੁਨਰ ਨਾਲ ਇਕ ਤਰ੍ਹਾਂ ਕਿਰਤ ਦਾ ਨਿਰਮਾਣ ਹੀ ਕਰਦੇ ਹਨ, ਇਨ੍ਹਾਂ ਕੋਲ ਔਜ਼ਾਰਾਂ ਦੀ ਥਾਂ ਸਰੀਰ ਤੇ ਭਾਸ਼ਾਈ ਮੁਹਾਵਰੇ ਦੀ ਕਲਾ ਹੁੰਦੀ ਹੈ ।
ਲੋਕ-ਕਿੱਤਾ ਪਿਤਾ-ਪੁਰਖੀ ਕੰਮ ਨੂੰ ਆਖਿਆ ਜਾਂਦਾ ਹੈ, ਜਿਸਨੂੰ ਨਵੀਂ ਪੀੜ੍ਹੀ ਆਪਣੇ ਵਡੇਰਿਆਂ ਤੋਂ ਸਿੱਖਦੀ ਹੈ । ਇਸੇ ਕਰਕੇ ਲੋਕ-ਕਿੱਤਿਆਂ ਵਿੱਚ ਉਸਤਾਦੀ-ਸ਼ਾਗਿਰਦੀ ਦੀ ਪਰੰਪਰਾ ਹੁੰਦੀ ਹੈ । ਕੋਈ ਸਿਖਾਂਦਰ ਕਿਸੇ ਉਸਤਾਦ ਦੀ ਸ਼ਗਿਰਦੀ ਕਰ ਕੇ ਵੀ ਕਿੱਤਾ ਸਿੱਖ ਸਕਦਾ ਹੈ । ਲੋਕ-ਕਿੱਤੇ ਵਿਚ ਉਸਨੂੰ ਉਸਤਾਦ ਮੰਨਿਆ ਜਾਂਦਾ ਹੈ, ਜੋ ਆਪਣੇ ਕੰਮ ਵਿਚ ਨਿਪੁੰਨ ਅਤੇ ਕਾਰੀਗਰ ਹੋਵੇ । ਜੇਕਰ ਕੋਈ ਕਾਰੀਗਰ ਆਪਣੀ ਕਾਰਗਰੀ ਵਿਚ ਕਾਫ਼ੀ ਮੁਹਾਰਤ ਹਾਸਲ ਕਰ ਲਵੇ ਤੇ ਉਸਦੇ ਕੀਤੇ ਕੰਮ ਵਿਚ ਸੋਹਜ ਪੈਦਾ ਹੋ ਜਾਵੇ, ਤਾਂ ਅਜਿਹੀ ਕਾਰੀਗ਼ਰੀ ਸ਼ਿਲਪਕਾਰੀ ਦੀ ਸ਼੍ਰੇਣੀ ਵਿਚ ਆਉਂਦੀ ਹੈ, ਜਿਵੇਂ ਹਵੇਲੀਆਂ ਦੇ ਦਰਵਾਜ਼ਿਆਂ ਦੀ ਲੱਕੜ ਉੱਪਰ ਕੀਤੀ ਨਕਾਸ਼ੀ ਤੇ ਕੰਧਾਂ ਉੱਪਰ ਉੱਕਰੇ ਵੇਲ – ਬੂਟੇ ਆਦਿ ।
ਲੋਕ-ਕਿੱਤਾ ਅਤੇ ਲੋਕ-ਧੰਦਾ
ਲੋਕ-ਕਿੱਤੇ ਅਤੇ ਲੋਕ-ਧੰਦੇ ਵਿਚ ਥੋੜ੍ਹਾ ਜਿਹਾ ਫ਼ਰਕ ਹੈ । ਧੰਦਾ ਉਸ ਕੰਮ ਨੂੰ ਕਿਹਾ ਜਾਂਦਾ ਹੈ, ਜਿਸ ਤੋਂ ਧਨ ਪ੍ਰਾਪਤ ਹੋਵੇ । ਧੰਦੇ ਵਿਚ ਕਿਸੇ ਕਿਰਤ ਦਾ ਨਿਰਮਾਣ ਜ਼ਰੂਰੀ ਨਹੀਂ, ਜਿਵੇਂ ਵਿਓਪਾਰ, ਸ਼ਾਹੂਕਾਰੀ ਤੇ ਦਲਾਲੀ ਆਦਿ । ਧੰਦੇ ਨੂੰ ਕਿੱਤੇ ਦੇ ਮੁਕਾਬਲੇ ਕੁੱਝ ਘੱਟ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ । ਇਸਦੀ ਪੁਸ਼ਟੀ ‘ਧੰਦ ਪਿੱਟਣ’ ਦੇ ਮੁਹਾਵਰੇ ਤੋਂ ਵੀ ਹੁੰਦੀ ਹੈ, ਜਿਸਦਾ ਅਰਥ ਅਣ-ਚਾਹੇ ਕੰਮ ਤੋਂ ਹੈ । ਕਿਸੇ ਪੇਚੀਦਾ ਗੁੰਝਲਦਾਰ ਤੇ ਔਖੇ ਕੰਮ ਨੂੰ ਵੀ ‘ਗੋਰਖ-ਧੰਦਾ’ ਕਿਹਾ ਜਾਂਦਾ ਹੈ । ਇਸੇ ਕਰਕੇ ਅਣਚਾਹੇ ਕੰਮ ਨੂੰ ‘ਧੰਦ ਪਿਟਣਾ’ ਤੇ ਔਖੇ ਕੰਮ ਨੂੰ ‘ਗੋਰਖ ਧੰਦਾ’ ਕਹਿੰਦੇ ਹਨ ।
ਲੋਕ-ਕਿੱਤੇ ਦੀ ਵਿਸ਼ੇਸ਼ਤਾ
ਲੋਕ-ਕਿੱਤੇ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਉਹ ਸਭਿਆਚਾਰ ਤੇ ਰਹਿਤਲ ਦੀਆਂ ‘ਲੋੜਾਂ’ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ । ਜਿਵੇਂ ਖੇਤੀ ਅਤੇ ਘਰੇਲੂ ਲੋੜਾਂ ਲਈ ਤਰਖਾਣ ਅਤੇ ਲੁਹਾਰ ਦਾ ਕੰਮ । ਲੁਹਾਰ ਤੇ ਤਰਖਾਣ ਦੇ ਕਿੱਤੇ ਲਈ ਗੱਡਾ, ਸੁਹਾਗਾ, ਹਲ ਪੰਜਾਲੀ, ਦਾਤਰੀ, ਕਹੀ ਆਦਿ ਤੇ ਘਰੇਲੂ ਲੋੜਾਂ ਲਈ ਮੰਜਾ, ਪੀੜ੍ਹੀ, ਮਧਾਣੀ, ਸੰਦੂਕ, ਪੰਘੂੜਾ ਆਦਿ ਬਣਾਉਂਦੇ ਹਨ ।
ਸੁਨਿਆਰ ਸ਼ਿੰਗਾਰ ਲਈ ਅਨੇਕ ਪ੍ਰਕਾਰ ਦੇ ਗਹਿਣੇ ਤੇ ਘੁਮਿਆਰ ਘਰਾਂ ਵਿਚ ਵਰਤੇ ਜਾਣ ਵਾਲੇ ਭਾਂਡੇ ਤਿਆਰ ਕਰਦਾ ਹੈ । ਤੇਲੀ ਬੀਜਾਂ ਵਿਚੋਂ ਤੇਲ ਕੱਢਣ ਦਾ ਕੰਮ ਕਰਦਾ ਹੈ । ਲੋਕ – ਕਿੱਤੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਹਰ ਇਕ ਲਈ ਉਪਯੋਗੀ ਹੁੰਦਾ ਹੈ; ਜਿਵੇਂ ਜੁੱਤੀ ਅਤੇ ਕੱਪੜੇ ਦੀ ਲੋੜ ਹਰ ਇਕ ਨੂੰ ਹੈ ।
ਲੋਕ-ਕਿੱਤੇ ਦੀ ਵਰਤਮਾਨ ਸਥਿਤੀ
ਪਿਛਲੀ ਇਕ ਸਦੀ ਵਿਚ ਸਮਾਜ ਦੇ ਵਿਕਾਸ ਤੇ ਆਬਾਦੀ ਦੇ ਵਧਣ ਨਾਲ ਮਨੁੱਖੀ ਲੋੜਾਂ ਵਿਚ ਬੇਸ਼ੁਮਾਰ ਵਾਧਾ ਹੋਇਆ ਹੈ । ਹੱਥਾਂ ਨਾਲ ਕੀਤੇ ਕੰਮ ਇਨ੍ਹਾਂ ਵਧੀਆਂ ਲੋੜਾਂ ਨੂੰ ਪੂਰੀਆਂ ਨਹੀਂ ਕਰ ਸਕਦੇ ਤੇ ਇਸ ਕਾਰਨ ਮਨੁੱਖ ਨੇ ਵਿਗਿਆਨ ਦੀਆਂ ਨਵੀਆਂ ਕਾਢਾਂ ਨੂੰ ਜਨਮ ਦਿੱਤਾ ਤੇ ਵਧੀਆ ਲੋੜਾਂ ਦੀ ਪੂਰਤੀ ਲਈ ਮਸ਼ੀਨਾਂ ਦਾ ਸਹਾਰਾ ਲਿਆ ।
ਅੱਜ ਪੰਜਾਬ ਵਿਚ ਲਗਪਗ ਹਰ ਕਿੱਤੇ ਵਿਚ ਮਸ਼ੀਨਾਂ ਦੀ ਵਰਤੋਂ ਹੁੰਦੀ ਹੈ । ਇਸ ਦੇ ਸਿੱਟੇ ਵਜੋਂ ਵਸਤੂਆਂ ਦੇ ਨਿਰਮਾਣ ਵਿਚ ਬੇਸ਼ਕ ਵਾਧਾ ਹੋਇਆ, ਪਰੰਤੂ ਕਾਰੀਗ਼ਰਾਂ ਦੀ ਨਿੱਜੀ ਪਛਾਣ ਗੁਆਚ ਗਈ ਹੈ ਤੇ ਇਨ੍ਹਾਂ ਦੀ ਥਾਂ ਕੰਪਨੀਆਂ ਨੇ ਲੈ ਲਈ ਹੈ । ਸਮਾਜ ਦੇ ਵਿਕਾਸ ਲਈ ਅੱਗੇ ਕਦਮ ਪੁੱਟਣਾ ਲਾਜ਼ਮੀ ਹੁੰਦਾ ਹੈ । ਇੰਞ ਪੰਜਾਬ ਦੇ ਲੋਕ-ਕਿੱਤੇ ਨਿਰੰਤਰ ਵਿਕਾਸ ਦੇ ਰਾਹ ਉੱਤੇ ਚਲ ਰਹੇ ਹਨ ।
ਲੋਕ-ਕਲਾਵਾਂ
ਲੋਕ-ਕਲਾ ਦਾ ਜਨਮ ਮਨੁੱਖ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੇ ਸੋਹਜ, ਸਾਦਗੀ ਤੇ ਕਲਾਤਮਿਕ ਗੁਣਾਂ ਵਿਚੋਂ ਹੋਇਆ । ਲੋਕ-ਕਲਾ ਪ੍ਰਾਚੀਨ ਸਮੇਂ ਤੋਂ ਹੀ ਮਨੁੱਖ ਦੀ ਮਾਨਸਿਕ ਤ੍ਰਿਪਤੀ ਦਾ ਸਾਧਨ ਰਹੀ ਹੈ । ਪ੍ਰਾਚੀਨ ਸਿੰਧ ਘਾਟੀ ਦੀ ਖ਼ੁਦਾਈ ਵਿਚੋਂ ਮਿਲੀਆਂ ਮੂਰਤੀਆਂ, ਗਹਿਣੇ, ਠੀਕਰ-ਮੋਹਰਾਂ ਉੱਤੇ ਉੱਭਰੇ ਚਿਤਰ, ਮਿੱਟੀ ਦੇ ਭਾਂਡਿਆਂ ਉੱਪਰ ਹੋਈ ਚਿਤਰਕਾਰੀ ਦੇ ਨਮੂਨੇ ਤੇ ਨਾਚੀ ਦੀ ਮੂਰਤੀ ਪੰਜਾਬ ਦੀ ਪੁਰਾਤਨ ਲੋਕ-ਕਲਾ ਦੀ ਗਵਾਹੀ ਹਨ।
ਜਿਹੜੀ ਕਲਾ ਕਿਸੇ ਸਮਾਨ ਪਰੰਪਰਾ ਵਾਲੇ ਸਭਿਆਚਾਰ ਦੇ ਮਨੁੱਖੀ ਸਮੂਹ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੀ ਹੋਵੇ ਤੇ ਵਿਰਸੇ ਵਿਚੋਂ ਪ੍ਰਾਪਤ ਹੁੰਦੀ ਹੋਵੇ, ਨੂੰ ਲੋਕ-ਕਲਾ ਕਿਹਾ ਜਾਂਦਾ ਹੈ । ਸਰਲਤਾ ਤੇ ਸਾਦਗੀ ਇਸਦੇ ਵਿਸ਼ੇਸ਼ ਗੁਣ ਹੁੰਦੇ ਹਨ । ਪੰਜਾਬ ਦੀ ਲੋਕ-ਕਲਾ ਬੇਸ਼ੱਕ ਲਗਤਾਰ ਪਰਿਵਰਤਨਸ਼ੀਲ ਰਹੀ ਹੈ, ਪਰੰਤੂ ਇਹ ਹਮੇਸ਼ਾ ਸੰਵੇਦਨਸ਼ੀਲ, ਸਾਦੀ ਤੇ ਮਾਨਵੀ ਗੁਣਾਂ ਵਾਲੀ ਰਹੀ ਹੈ।
ਲੋਕ-ਕਲਾ ਤੇ ਸ਼ਾਸਤਰੀ-ਕਲਾ
ਲੋਕ ਕਲਾ ਤੇ ਸ਼ਾਸਤਰੀ ਕਲਾ ਵਿਚ ਕੁੱਝ ਅੰਤਰ ਹਨ । ਜਿਉਂ- ਜਿਉਂ ਲੋਕ-ਕਲਾ ਵਿਚ ਪਰ ਆਉਂਦਾ ਰਿਹਾ, ਤਿਉਂ-ਤਿਉਂ ਇਸਦੇ ਨਿਯਮ ਬਣਦੇ ਗਏ ਤੇ ਜਿਸ ਕਲਾ ਦਾ ਲਿਖਤੀ ਸ਼ਾਸਤਰ ਬਣ ਗਿਆ । ਉਹ ਭਾਰਤ ਸਭਾ ਅਖਵਾਉਣ ਲੱਗੀ । ਸ਼ਾਸਤਰੀ ਕਲਾ ਜਿੱਥੇ ਬੱਝਵੇਂ ਨਿਯਮਾਂ ਵਾਲੀ ਹੁੰਦੀ ਹੈ, ਉੱਥੇ ਲੋਕ-ਕਲਾ ਦੇ ਨਿਯਮ ਬਰਕਤ ਦੇਣ ਉਹ ਇਨ੍ਹਾਂ ਦੋਹਾਂ ਵਿਚ ਸੋਹਜ ਦੀ ਤਾਂਘ ਤੇ ਮਨੋਰੰਜਨ ਜਿਹੇ ਗੁਣ ਸਾਂਝੇ ਹੁੰਦੇ ਹਨ ।
ਪੰਜਾਬ ਦੀਆਂ ਲੋਕ-ਕਲਾਵਾਂ
ਪੰਜਾਬ ਦੀ ਲੋਕ-ਕਲਾਵਾਂ ਦੀਆਂ ਸਿਰਜਕ ਇਸਤਰੀਆਂ ਹੀ ਰਹੀਆਂ ਹਨ । ਸ਼ਾਇਦ ਇਸਤਰੀ ਮਨ ਦੇ ਕੋਮਲ ਹੋਣ ਕਰਕੇ ਪੰਜਾਬ ਦੀ ਲੋਕ ਕਲਾ ਮੰਗਲ ਕਾਮਨਾ ਵਾਲੀ ਹੈ । ਲੋਕ-ਕਲਾ ਪ੍ਰੇਮ ਭਾਵਨਾ ਵਾਲੀ ਅਤੇ ਅਡੰਬਰ ਮੁਕਤ ਹੁੰਦੀ ਹੈ । ਇਸਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਹ ਲੋੜੀਂਦੀ ਸਾਮਗਰੀ ਆਪਣੇ ਆਲੇ-ਦੁਆਲੇ ਵਿਚੋਂ ਹੀ ਪ੍ਰਾਪਤ ਕਰਦੀ ਹੈ ਅਤੇ ਇਸ ਵਿਚ ਲੋਕ-ਜੀਵਨ ਦੇ ਸੁਖਾਂਤਕ ਪੱਖ ਹੀ ਪੇਸ਼ ਹੋਏ ਹਨ ।
ਪੰਜਾਬ ਵਿਚ ਘਰਾਂ ਦੀਆਂ ਕੰਧਾਂ ਤੇ ਓਟਿਆਂ ਨੂੰ ਲਿਪਾਈ ਨਾਲ ਸੁਆਰਨ, ਘਰੇਲੂ ਵਰਤੋਂ ਦੀਆਂ ਚੀਜ਼ਾਂ-ਭੜੋਲੇ, ਭੜੋਲੀਆਂ, ਹਾਰਿਆਂ ਤੇ ਚੁੱਲ੍ਹਿਆਂ ਨੂੰ ਸ਼ਿੰਗਾਰਨ, ਤਿਥਾਂ-ਤਿਉਹਾਰਾਂ ਸਮੇਂ ਸਾਂਝੀ ਤੇ ਅਹੋਈ ਦੇ ਚਿਤਰ ਬਣਾ ਕੇ ਉਨ੍ਹਾਂ ਦੀ ਪੂਜਾ ਕਰਨ, ਫੁਲਕਾਰੀ ਦੇ ਭਿੰਨ-ਭਿੰਨ ਨਮੂਨਿਆਂ, ਰੁਮਾਲਾਂ ਤੇ ਪੱਖੀਆਂ ਦੀ ਕਢਾਈ ਦੇ ਨਮੂਨਿਆਂ ਦਰੀਆਂ, ਚਾਦਰਾਂ, ਨੁਆਰ ਤੋ ਨਾਲਿਆਂ ਦੀ ਬਣਾਈ ਅਤੇ ਪਾਂਡੋ ਮਿੱਟੀ ਵਿਚ ਕਾਗ਼ਜ ਤੇ ਗੱਤਾ ਰਲਾ ਕੇ ਬਣਾਏ ਬੋਹੀਆਂ ਤੇ ਗੋਹਟਿਆਂ ਵਿਚ ਇਸਤਰੀਆਂ ਦੁਆਰਾ ਸਿਰਜੀ ਲੋਕ-ਕਲਾ ਦੇ ਅਦਭੁਤ ਨਮੂਨੇ ਦੇਖੇ ਜਾ ਸਕਦੇ ਹਨ ।
ਇਹ ਸਾਰੇ ਬਾਗ ਫੁਲਕਾਰੀ ਦੀ ਕਢਾਈ ਹੋਵੇ, ਭਾਂਡੇ ਰੱਖਣ ਵਾਲੀਆਂ ਪੜਛੱਤੀਆਂ, ਹਾਰੇ, ਭੜੋਲੇ, ਭੜੋਲੀਆਂ, ਚੁਲ੍ਹੇ ਛੱਡ ਦੇ ਓਟ ਜਾ ਵੇਰਾਂ ਉੱਤੇ ਮਿੱਟੀ, ਪਾਂਡੇ ਮਿੱਟੀ, ਨੀਲ, ਚੂਨੇ, ਹਿਰਮਚੀ, ਹਲਦੀ, ਕਾਲਖ਼, ਕੇਸੂ ਤੇ ਖੜੀਆਂ ਜਾਂ ਪੀਲੀ ਜੱਟ ਦੇ ਘੋੜ ਤੋਂ ਬਣੇ ਸਾਂਝੀ ਤੇ ਅਹੋਈ ਦੇ ਚਿਤਰ ਤੇ ਹੋਰ ਕਈ ਪ੍ਰਕਾਰ ਦੇ ਨਮੂਨੇ ਹੋਣ ।
ਪੰਜਾਬ ਦੀ ਕਲਾ ਦੇ ਨਮੂਨੇ
ਪੰਜਾਬ ਦੀ ਕਲਾ ਕਈ ਪ੍ਰਕਾਰ ਦੀ ਹੈ । ਕੁੱਝ ਨਮੂਨੇ ਸਤਹਿ ਉੱਤੇ ਉਭਾਰ ਵਾਲੇ ਹਨ । ਇਹ ਚਿੱਤਰ ਦੇਖਣ ਵਿਚ ਸਾਦੇ ਤੇ ਬੇਡੋਲ ਜਾਪਦੇ ਹਨ, ਪਰ ਇਹ ਪੀੜ੍ਹੀ-ਦਰ-ਪੀੜ੍ਹੀ ਤੁਰਦੀ ਲੋਕ-ਕਲਾ ਦੇ ਨਮੂਨੇ ਹਨ, ਜੋ ਅਬੋਧ ਮਨ ਦੀ ਸਿਰਜਣਾ ਹਨ ।
ਬਾਗ਼ ਤੇ ਫੁਲਕਾਰੀ
ਪੰਜਾਬ ਦੀ ਲੋਕ-ਕਲਾ ਵਿਚ ਬਾਗ਼ ਤੇ ਫੁਲਕਾਰੀ ਦਾ ਵਿਸ਼ੇਸ਼ ਸਥਾਨ ਹੈ । ਕਢਾਈ ਦੀ ਇਸ ਕਲਾ ਦੇ ਬਹੁਤ ਸਾਰੇ ਨਮੂਨੇ ਮਿਲਦੇ ਹਨ । ਇਸਤਰੀਆਂ ਬੜੀ ਰੀਝ ਨਾਲ ਇਸ ਦੀ ਕਢਾਈ ਕਰਦੀਆਂ ਹਨ । ਇਨ੍ਹਾਂ ਵਿਚ ਬਾਗ਼, ਫੁਲਕਾਰੀ, ਚੋਪ, ਸੁਭਰ, ਛਮਾਸ ਅਤੇ ਨੀਲਕ ਆਦਿ ਕਢਾਈ ਦੀ ਲੋਕ – ਕਲਾ ਵਿਚ ਪ੍ਰਮੁੱਖ ਹਨ ।
ਬਾਗ਼ ਦੀ ਕਢਾਈ ਲੋਕ-ਕਲਾ ਦੀ ਇਕ ਵਿਸ਼ੇਸ਼ ਕਿਸਮ ਹੈ । ਰੰਗੇ ਹੋਏ ਖੱਦਰ ਦੇ ਕੱਪੜੇ ਉੱਤੇ ਭਿੰਨ – ਭਿੰਨ ਪ੍ਰਕਾਰ ਦੇ ਨਮੂਨਿਆਂ ਦੀ ਇਸ ਤਰ੍ਹਾਂ ਵਿਉਂਤ ਕੇ ਰੰਗ – ਬਰੰਗੇ ਧਾਗਿਆਂ ਨਾਲ ਕਢਾਈ ਕੀਤੀ ਜਾਂਦੀ ਹੈ ਕਿ ਕੋਈ ਥਾਂ ਖ਼ਾਲੀ ਨਹੀਂ ਰਹਿੰਦੀ । ਕਢਾਈ ਲਈ ਗੂੜ੍ਹੇ ਰੰਗ ਦੇ ਰੇਸ਼ਮੀ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ ।
ਫੁਲਕਾਰੀ ਦੀ ਕਢਾਈ ਰੰਗੇ ਹੋਏ ਖੱਦਰ ਦੇ ਕੱਪੜੇ ਦੀ ਸਤਹਿ ਉੱਤੇ ਬੂਟੀਆਂ ਦੇ ਨਮੂਨੇ ਵਜੋਂ ਅਤੇ ਕੱਪੜੇ ਦੇ ਪੁੱਠੇ ਪਾਸਿਉਂ ਕੀਤੀ ਜਾਂਦੀ ਹੈ । ਫੁਲਕਾਰੀ ਦਾ ਹੁਨਰ ਲੋਕ – ਕਲਾ ਦਾ ਸਿਖਰ ਮੰਨਿਆ ਜਾਂਦਾ ਹੈ । ਇਸਦੇ ਕਈ ਰੂਪ ਪ੍ਰਚਲਿਤ ਹਨ, ਜਿਸ ਵਿਚ ਚੋਪ, ਤਿਲਪੱਤਰਾ ਤੇ ਨੀਲਕ ਪ੍ਰਸਿੱਧ ਹਨ ।
ਚੋਪ ਅਤੇ ਸੁੱਭਰ ਵਿਆਹ ਦੀਆਂ ਫੁਲਕਾਰੀਆਂ ਹਨ । ਇਹ ਨਾਨਕੇ ਲੜਕੀ ਲਈ ਨਾਨਕੀ ਛੱਕ ਵਿਚ ਲੈ ਕੇ ਆਉਂਦੇ ਹਨ । ਸ਼ੁੱਭਰ ਵਿਆਹ ਵਿਚ ਫੇਰਿਆਂ ਸਮੇਂ ਲਾੜੀ ਸਿਰ ਉੱਤੇ ਲੈਂਦੀ ਹੈ।
ਤਿਲਪੱਤਰਾ ਸਧਾਰਨ ਕਿਸਮ ਦੀ ਫੁਲਕਾਰੀ ਹੈ, ਨੀਲਕ ਦੀ ਕਢਾਈ ਨੀਲੇ ਰੰਗ ਦੇ ਖੱਦਰ ਉੱਤੇ ਪੀਲੇ ਜਾਂ ਲਾਲ ਰੰਗ ਦੇ ਧਾਗੇ ਨਾਲ ਕੀਤੀ ਹੁੰਦੀ ਹੈ ।
ਫੁਲਕਾਰੀ ਦੀ ਕਢਾਈ ਵਿਚ ਘੁੰਗਟ ਬਾਗ ਦਾ ਵਿਸ਼ੇਸ਼ ਸਥਾਨ ਹੈ । ਇਸਦੀ ਕਢਾਈ ਤਿਕੋਨੇ ਨਮੂਨੇ ਵਿਚ ਸਿਰ ਅਤੇ ਮੱਥੇ ਉੱਪਰ ਆਉਣ ਵਾਲੇ ਹਿੱਸੇ ਉੱਪਰ ਕੀਤੀ ਜਾਂਦੀ ਹੈ ।
ਫੁਲਕਾਰੀ ਦੀ ਕਢਾਈ ਦੀਆਂ ਸਾਰੀਆਂ ਵੰਨਗੀਆਂ ਵਿਚ ਖੱਦਰ ਦੇ ਕੱਪੜੇ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਲਈ ਸਾਧਾਰਨ ਖੱਦਰ ਤੋਂ ਇਲਾਵਾ ਲਾਲ ਰੰਗ ਦੇ ਖੱਦਰ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਜਿਸਨੂੰ ‘ਹਲਵਾਨ’ ਕਿਹਾ ਜਾਂਦਾ ਹੈ । ਕਢਾਈ ਲਈ ਰੰਗਦਾਰ ਰੇਸ਼ਮੀ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ ।
ਹੋਰ ਲੋਕ-ਕਲਾਵਾਂ
ਬਾਗ਼ ਤੇ ਫੁਲਕਾਰੀ ਤੋਂ ਇਲਾਵਾ ਪੰਜਾਬ ਵਿਚ ਲੋਕ-ਕਲਾਵਾਂ ਦੀਆਂ ਹੋਰ ਵੰਨਗੀਆਂ ਵੀ ਮਿਲਦੀਆਂ ਹਨ, ਜਿਵੇਂ ਠਾਇਆ, ਕੁਆਰ ਤੋ ਪੱਖੀਆਂ ਦੀ ਬੁਣਤੀ ਅਤੇ ਰੁਮਾਲਾਂ ਦੀ ਕਢਾਈ ਆਦਿ । ਪਾਂਡੋਂ ਮਿੱਟੀ ਵਿਚ ਕਾਗ਼ਜ਼ ਜਾਂ ਭੱਤਾ ਮਿਲਾ ਕੇ ਬਣਾਏ ਬੋਹੀਏ, ਗੋਹਣੇ ਵੀ ਪੰਜਾਬ ਦੀ ਲੋਕ-ਕਲਾ ਦਾ ਅੰਗ ਹਨ ।
ਸਾਂਝੀ ਤੋਂ ਅਹੋਈ ਦੀਆਂ ਮੂਰਤੀਆਂ
ਪੰਜਾਬ ਦੀ ਲੋਕ-ਕਲਾ ਵਿਚ ਸਾਂਝੀ ਤੇ ਅਹੋਈ ਦੀਆਂ ਮੂਰਤੀਆਂ ਉਲੀਕਣ ਦੀ ਕਲਾ ਵੀ ਵਿਸ਼ੇਸ਼ ਮਹੱਤਵ ਰੱਖਦੀ ਹੈ । ਨਰਾਤਿਆਂ ਦੇ ਦਿਨਾਂ ਵਿਚ ਕੁਆਰੀਆਂ ਕੁੜੀਆਂ ਕੰਧ ਉੱਪਰ ਗੋਹੇ ਆਦਿ ਨਾਲ ਸਾਂਝੀ ਦੇਵੀ ਦੀ ਮੂਰਤੀ ਬਣਾਉਂਦੀਆਂ ਹਨ ਤੇ ਉਸਨੂੰ ਸ਼ਿੰਗਾਰਨ ਲਈ ਕਈ ਪ੍ਰਕਾਰ ਦੇ ਚਿਤਰ ਬਣਾਉਂਦੀਆਂ ਹਨ । ਉਹ ਸਾਂਝੀ ਦੇਵੀ ਅਤੇ ਹਰ ਰੋਜ਼ ਦੀਵੇ ਜਗਾ ਕੇ ਗੀਤ ਗਾਉਂਦੀਆਂ ਤੇ ਮੱਥੇ ਟੇਕਦੀਆਂ ਹਨ ਅਤੇ ਦੁਸਹਿਰੇ ਵਾਲੇ ਦਿਨ ਕੰਧ ਤੋਂ ਮੂਰਤੀ ਉਤਾਰ ਕੇ ਉਸਦੇ ਨਾਲ ਖੇਤਰੀ ਨੂੰ ਪਾਣੀ ਵਿਚ ਰੋੜ੍ਹ ਦਿੰਦੀਆਂ ਹਨ ।
ਇਸੇ ਤਰ੍ਹਾਂ ਜਿੱਥੇ ਇਸਤਰੀਆਂ ਛਤੀਰਾਂ ਤੇ ਕੁੜੀਆਂ ਥੱਲੇ ਕੰਧਾਂ ਉੱਤੇ ਨੀਲ, ਰਿਕਾਰਫ, ਪੀਲੀ ਮਿੱਟੀ, ਕਾਲਖ ਜਾਂ ਹਿਰਮਚੀ ਨਾਲ ਕਈ ਤਰ੍ਹਾਂ ਦੇ ਚਿਤਰ ਵਾਹੁੰਦੀਆਂ ਹਨ, ਉੱਥੇ ਕੱਤਕ ਦੇ ਮਹੀਨੇ ਵਿਚ ਕੰਧ ਉੱਤੇ ਅਹੋਈ ਮਾਤਾ ਦੀ ਮੂਰਤੀ ਉਲੀਕਦੀਆਂ ਹਨ ਤੇ ਉਸਨੂੰ ਕਈ ਪ੍ਰਕਾਰ ਦੇ ਚਿਤਰਾਂ ਨਾਲ ਸਜਾਉਂਦੀਆਂ ਹਨ । ਇਹ ਲੋਕ-ਕਲਾਵਾਂ ਪੀੜ੍ਹੀ ਦਰ ਪੀੜ੍ਹੀ ਜੀਵਤ ਰਹਿੰਦੀਆਂ ਹਨ ।
ਲੋਕ-ਕਲਾਵਾਂ ਦੀ ਵਿਸ਼ੇਸ਼ਤਾ
ਪੰਜਾਬ ਦੀ ਲੋਕ-ਕਲਾ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਦੀ ਵਰਤੋਂ ਵਿਚ ਆਉਣ ਵਾਲੀ ਸਾਮਗਰੀ ਚੁਗਿਰਦੇ ਵਿਚੋਂ ਸਿੱਖਿਆ ਪ੍ਰਾਪਤ ਹੋਣ ਵਾਲੀ ਹੁੰਦੀ ਹੈ । ਸਧਾਰਨ ਵਸਤਾਂ ਜਦੋਂ ਕਿਸੇ ਲੋਕ – ਕਲਾ ਦੀ ਵੰਨਗੀ ਵਿਚ ਛੇੜ ਕੇ ਪੇਸ਼ ਹੁੰਦੀਆਂ ਹਨ, ਤਾਂ ਪੰਜਾਬ ਦੀ ਲੋਕ-ਕਲਾ ਦੇ ਗੌਰਵ ਦਾ ਪਤਾ ਲਗਦਾ ਹੈ ।
FAQ
ਪ੍ਰਸ਼ਨ – ਪੰਜਾਬ ਦੇ ‘ਲੋਕ-ਕਿੱਤੇ ਅਤੇ ਲੋਕ-ਕਲਾਵਾਂ’ ਦਾ ਲੇਖਕ ਕੌਣ ਹਨ?
ਉੱਤਰ – ਕਿਰਪਾਲ ਕਜ਼ਾਕ।