Home Poems ਲਬੁ ਪਾਪ ਦੁਇ ਰਾਜਾ ਮਹਤਾ-ਗੁਰੂ ਨਾਨਕ ਦੇਵ ਜੀ1

ਲਬੁ ਪਾਪ ਦੁਇ ਰਾਜਾ ਮਹਤਾ-ਗੁਰੂ ਨਾਨਕ ਦੇਵ ਜੀ1

0

ਲਬੁ ਪਾਪ ਦੁਇ ਰਾਜਾ ਮਹਤਾ-ਗੁਰੂ ਨਾਨਕ ਦੇਵ ਜੀ (lab paap dui raja mahata by Guru Nanak Dev Ji)

ਲਬੁ ਪਾਪ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ।।

ਲਬੁ — ਜੀਭ ਦਾ। ਚਸਕਾ , ਲਾਲਚ । ਮਹਤਾ – ਵਜ਼ੀਰ । ਸਿਕਦਾਰੁ — ਚੌਧਰੀ । ਨੇਬੂ — ਨਾਇਬ । ਸਦਿ – ਸੱਦ ਕੇ । (ਲਬੁ ਪਾਪ ਦੁਇ ਰਾਜਾ ਮਹਤਾ)

ਵਿਆਖਿਆ – ਗੁਰੂ ਨਾਨਕ ਸਾਹਿਬ ਸਮਕਾਲੀ ਰਾਜਸੀ , ਧਾਰਮਿਕ ਤੇ ਸਮਾਜਿਕ ਗਿਰਾਵਟ ਨੂੰ ਦੇਖਦਿਆਂ ਕਹਿੰਦੇ ਹਨ ਕਿ ਦੁਨੀਆ ਵਿਚ ਜੀਵਾਂ ਵਾਸਤੇ ਜੀਭ ਦਾ ਚਸਕਾ ਮਾਨੋ ਰਾਜਾ ਹੈ , ਪਾਪ ਵਜ਼ੀਰ ਹੈ ਅਤੇ ਝੂਠ ਚੌਧਰੀ ਹੈ । ਲੋਭ ਤੇ ਪਾਪ ਦੇ ਇਸ ਦਰਬਾਰ ਵਿਚ ਕਾਮ ਨਾਇਬ ਹੈ , ਜਿਸ ਨੂੰ ਸੱਦ ਕੇ ਸਲਾਹ ਪੁੱਛੀ ਜਾਂਦੀ ਹੈ । ਇਹੋ ਹੀ ਇਨ੍ਹਾਂ ਦਾ ਵੱਡਾ ਸਲਾਹਕਾਰ ਹੈ । ਅਰਥਾਤ ਸੰਸਾਰ ਵਿਚ ਲੋਭ , ਪਾਪ , ਝੂਠ ਤੇ ਕਾਮ ਦਾ ਰਾਜ ਹੈ , ਉਹ ਜਿਵੇਂ ਚਾਹੁੰਦੇ ਹਨ , ਸੰਸਾਰ ਨੂੰ ਚਲਾਉਂਦੇ ਹਨ ।

ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥
ਊਚੇ ਕੂਕਹਿ ਵਾਰਾ ਗਾਵਹਿ ਜੋਧਾ ਕਾ ਵੀਚਾਰੁ ॥
ਮੂਰਖਿ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰ ।

ਅੰਧੀ ਰਯਤਿ – ਵਿਕਾਰਾਂ ਵਿਚ ਅੰਨ੍ਹੇ ਹੋਏ ਜੀਵ । ਭਾਹਿ – ਅੱਗ , ਤ੍ਰਿਸ਼ਨਾ ਦੀ ਅੱਗ । ਮੁਰਦਾਰੁ — ਹਰਾਮ ਰਿਸ਼ਵਤ । ਭਰੇ ਮੁਰਦਾਰੁ — ਪਰਜਾ ਚੱਟੀ ਭਰਦੀ ਹੈ ।ਗਿਆਨੀ — ਹੋਰਨਾਂ ਨੂੰ ਉਪਦੇਸ਼ ਕਰਨ ਵਾਲੇ ।(ਲਬੁ ਪਾਪ ਦੁਇ ਰਾਜਾ ਮਹਤਾ) ਵਾਵਹਿ — ਵਜਾਉਂਦੇ ਹਨ । ਰੂਪ ਕਰਹਿ — ਕਈ ਭੇਸ ਵਟਾਉਂ ਹਨ । ਵਾਰਾ – ਲੜਾਈਆਂ ਦੇ ਪ੍ਰਸੰਗ , ਵਾਰਾਂ ।(ਲਬੁ ਪਾਪ ਦੁਇ ਰਾਜਾ ਮਹਤਾ) ਜੋਧਾ ਕਾ ਵੀਚਾਰੁ — ਸੂਰਮਿਆਂ ਦੀਆਂ ਕਹਾਣੀਆਂ ਦੀ ਵਿਆਖਿਆ । ਹਿਕਮਤਿ — ਚਲਾਕੀ । ਹੁਜਤਿ — ਦਲੀਲ । ਸੰਜੈ — ਇਕੱਠਾ ਕਰਨਾ । (ਲਬੁ ਪਾਪ ਦੁਇ ਰਾਜਾ ਮਹਤਾ)

ਵਿਆਖਿਆ – ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਲਬ , ਪਾਪ , ਕੂੜ ਤੇ ਕਾਮ ਦੀ ਹਕੂਮਤ ਵਿਚ ਪਰਜਾ ਗਿਆਨ ਤੋਂ ਸੱਖਣੀ ਹੋਣ ਦੇ ਕਾਰਨ , ਇਕ ਤਰ੍ਹਾਂ ਨਾਲ ਅੰਨ੍ਹੀ ਹੋਈ ਪਈ ਹੈ ਅਤੇ ਉਹ ਤ੍ਰਿਸ਼ਨਾ – ਅੱਗ ਦੀ ਚੱਟੀ ਭਰ ਰਹੀ ਹੈ । ਜਿਹੜੇ ਮਨੁੱਖ ਆਪਣੇ ਆਪ ਨੂੰ ਗਿਆਨਵਾਨ ਜਾਂ ਉਪਦੇਸ਼ਕ ਅਖਵਾਉਂਦੇ ਹਨ , ਉਹ ਨੱਚਦੇ ਹਨ , ਵਾਜੇ ਵਜਾਉਂਦੇ ਹਨ ਅਤੇ ਕਈ ਤਰ੍ਹਾਂ ਦੇ ਭੇਸ ਵਟਾਉਂਦੇ ਤੇ ਸ਼ਿੰਗਾਰ ਕਰਦੇ ਹਨ । ਉਹ ਉੱਚੀ – ਉੱਚੀ ਕੂਕਦੇ ਹਨ , ਯੁੱਧਾਂ ਦੇ ਪ੍ਰਸੰਗ ਸੁਣਾਉਂਦੇ ਹਨ ਅਤੇ ਯੋਧਿਆਂ ਦੀਆਂ ਵਾਰਾਂ ਦੀ ਵਿਆਖਿਆ ਕਰਦੇ ਹਨ । ਪੜ੍ਹੇ – ਲਿਖੇ ਮੂਰਖ ਨਿਰੀਆਂ ਚਲਾਕੀਆਂ ਕਰਨੀਆਂ ਤੇ ਦਲੀਲਾਂ ਦੇਣੀਆਂ ਹੀ ਜਾਣਦੇ ਹਨ । ਉਂਞ ਉਹ ਮਾਇਆ ਇਕੱਠੀ ਕਰਨ ਵਿਚ ਜੁੱਟੇ ਹੋਏ ਹਨ ।

ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥
ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੂ ॥
ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥
ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥

ਮੋਖ – ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ ਕਾਬੂ ਵਿਚ ਰੱਖਿਆ ਹੋਇਆ ਹੈ । ਜੁਗਤਿ – ਜਤੀ ਬਣਨ ਦੀ ਜਾਚ । ਛਡਿ ਬਹਿ — ਛੱਡ ਬੈਠਦੇ ਹਨ । ਘਰ ਬਾਰੂ – ਗ੍ਰਹਿਸਤ , ਘਰ – ਘਾਟ । ਪਤਿ — ਇੱਜ਼ਤ । ਪਰਵਾਣਾ – ਵੱਟਾ । ਪਿਛੇ – ਤੱਕੜੀ ਦੇ ਪਿਛਲੇ ਛਾਬੇ ਵਿਚ। (ਲਬੁ ਪਾਪ ਦੁਇ ਰਾਜਾ ਮਹਤਾ)

ਵਿਆਖਿਆ — ਗੁਰੂ ਨਾਨਕ ਦੇਵ ਜੀ ਸਮਕਾਲੀ ਰਾਜਸੀ , ਧਾਰਮਿਕ ਤੇ ਸਮਾਜਿਕ ਗਿਰਾਵਟ ਨੂੰ ਦੇਖਦਿਆਂ ਕਹਿੰਦੇ ਹਨ ਕਿ ਸੰਸਾਰ ਵਿਚ ਕਾਇਮ ਹੋਈ ਲਬ , ਪਾਪ , ਕੂੜ ਤੇ ਕਾਮ ਦੀ ਹਕੂਮਤ ਵਿਚ ਪਰਜਾ ਦਾ ਚਰਿੱਤਰ ਬੁਰੀ ਤਰ੍ਹਾਂ ਗਿਰਾਵਟ ਦਾ ਸ਼ਿਕਾਰ ਹੋ ਚੁੱਕਾ ਹੈ । ਜਿਹੜੇ ਮਨੁੱਖ ਆਪਣੇ ਆਪ ਨੂੰ ਧਰਮੀ ਸਮਝਦੇ ਹਨ , ਉਹ ਆਪਣੇ ਵਲੋਂ ਤਾਂ ਧਰਮ ਦਾ ਕੰਮ ਕਰਦੇ ਹਨ ,ਉਹ ਇਸ ਦੇ ਵੱਟੇ ਮੁਕਤੀ ਦਾ ਦਰ ਮੰਗਦੇ ਹਨ ਤੇ ਇਸ ਤਰ੍ਹਾਂ ਸਾਰੀ ਮਿਹਨਤ ਗੁਆ ਬੈਠਦੇ ਹਨ । ਇਸ ਪ੍ਰਕਾਰ ਉਹ ਧਰਮ ਦਾ ਕੰਮ ਤਾਂ ਕਰਦੇ ਹਨ ਪਰ ਨਿਸ਼ਕਾਮ ਹੋ ਕੇ ਨਹੀਂ ।

ਕਈ ਅਜਿਹੇ ਹਨ ਜੋ ਆਪਣੇ ਆਪ ਨੂੰ ਜਤੀ ਅਖਵਾਉਂਦੇ ਹਨ ਪਰ ਉਹ ਜਤੀ ਹੋਣ ਦੀ ਜੁਗਤੀ ਜਾਣਦੇ ਨਹੀਂ , ਸਗੋਂ ਐਵੇਂ ਹੀ ਵੇਖੋ – ਵੇਖੀ ਘਰ – ਘਾਟ ਛੱਡ ਜਾਂਦੇ ਹਨ । ਇੱਥੇ ਲਬ , ਪਾਪ , ਕੂੜ ਅਤੇ ਕਾਮ ਦਾ ਇਤਨਾ ਜਗ੍ਹਾ ਹੈ ਕਿ ਜਿਧਰ ਤੱਕੋ ਹਰ ਜੀਵ ਆਪਣੇ ਆਪ ਨੂੰ ਪੂਰਨ ਤੌਰ ‘ ਤੇ ਸਿਆਣਾ ਸਮਝਦਾ ਹੈ । ਕੋਈ ਮਨੁੱਖ ਇਹ ਨਹੀਂ ਆਖਦਾ ਕਿ ਉਸ ਵਿਚ ਕੋਈ ਊਣਤਾਈ ਹੈ । ਪਰ ਮਨੁੱਖ ਤਾਂ ਹੀ ਤੋਲ ਅਰਥਾਤ ਪਰਖ ਵਿਚ ਪੂਰਾ ਉਤਰਦਾ ਹੈ , ਜੇ ਤੱਕੜੀ ਦੇ ਦੂਜੇ ਪੱਲੇ ਵਿਚ ਰੱਬ ਦੀ ਦਰਗਾਹ ਵਿਚੋਂ ਮਿਲੀ ਹੋਈ ਇੱਜ਼ਤ ਰੂਪ ਵੱਟਾ ਪਾਇਆ ਜਾਏ , ਭਾਵ ਉਹੋ ਮਨੁੱਖ ਊਣਤਾਈ – ਰਹਿਤ ਹੈ , ਜਿਸ ਨੂੰ ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲਦਾ ਹੈ ।

ਹੋਰ ਪੜ੍ਹੋ-

Previous articleਮੋਰੀ ਰੁਣਝੁਣ-ਗੁਰੂ ਨਾਨਕ ਦੇਵ ਜੀ
Next articleਚੇਤੁ ਬਸੰਤੁ ਭਲਾ-ਗੁਰੂ ਨਾਨਕ ਦੇਵ ਜੀ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.