Home Poems ਦਿਲਹੁ ਮੁਹਬਤਿ ਜਿਨੁ-ਸ਼ੇਖ਼ ਫ਼ਰੀਦ ਜੀ

ਦਿਲਹੁ ਮੁਹਬਤਿ ਜਿਨੁ-ਸ਼ੇਖ਼ ਫ਼ਰੀਦ ਜੀ

0

ਦਿਲਹੁ ਮੁਹਬਤਿ ਜਿਨੁ-ਸ਼ੇਖ਼ ਫ਼ਰੀਦ ਜੀ (dil mohabbat jinu by Sheikh Farid ji)

ਦਿਲਹੁ ਮੁਹਬਤਿ ਜਿਨੁ ਸੇਈ ਸਚਿਆ । ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥ ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ ਵਿਸਰਿਆ ਜਿਨਾ ਨਾਮੁ ਤੇ ਭੁਇ ਭਾਰ ਥੀਏ ।

ਮੁਹਬਤਿ — ਪਿਆਰ। ਸੇਈ — ਉਹ ।ਸਚਿਆ — ਸੱਚੇ । ਕਾਂਢੇ — ਕਹੇ ਜਾਂਦੇ ਹਨ । ਕਚਿਆ — ਕੱਚੇ , ਝੂਠੇ । ਇਸਕ— ਇਸ਼ਕ , ਪਿਆਰ । ਭੁਇ — ਧਰਤੀ। (ਦਿਲਹੁ ਮੁਹਬਤਿ ਜਿਨੁ- ਸ਼ੇਖ਼ ਫ਼ਰੀਦ ਜੀ )

ਵਿਆਖਿਆ – ਸ਼ੇਖ਼ ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਜੋ ਮਨੁੱਖ ਰੱਬ ਦੇ ਪਿਆਰ ਵਿਚ ਰੱਤੇ ਹੋਏ ਹਨ , ਜੋ ਮਨੁੱਖ ਰੱਬ ਦੇ ਦੀਦਾਰ ਵਿਚ ਰੰਗੇ ਹੋਏ ਹਨ , ਉਹ ਹੀ ਅਸਲ ਮਨੁੱਖ ਹਨ , ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ , ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ । ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ , ਉਹੀ ਸੱਚੇ ਆਸ਼ਕ ਹਨ , ਪਰ ਜਿਨ੍ਹਾਂ ਦੇ ਮਨ ਵਿਚ ਹੋਰ ਹੈ ਤੇ ਉਹ ਮੂੰਹੋਂ ਕੁੱਝ ਹੋਰ ਆਖਦੇ ਹਨ , ਉਹ ਕੱਚੇ ਆਸ਼ਕ ਆਖੇ ਜਾਂਦੇ ਹਨ ।

ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥ ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥

ਦਰਿ — ਦਰਵਾਜ਼ਾ । ਦਰਵੇਸ – ਫ਼ਕੀਰ । ਮਾਉ — ਮਾਂ । (ਦਿਲਹੁ ਮੁਹਬਤਿ ਜਿਨੁ-ਸ਼ੇਖ਼ ਫ਼ਰੀਦ ਜੀ)

ਵਿਆਖਿਆ – ਸ਼ੇਖ਼ ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਮਨੁੱਖ ਰੱਬ ਦੇ ਦਰ ਦੇ ਫ਼ਕੀਰ ਹਨ , ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦੀ ਖ਼ੈਰ ਮੰਗ ਸਕਦੇ ਹਨ , ਜਿਨ੍ਹਾਂ ਨੂੰ ਰੱਬ ਨੇ ਆਪਣੇ ਲੜ ਲਾਇਆ ਹੈ । ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ ਭਾਗਾਂ ਵਾਲੀ ਹੈ , ਉਨ੍ਹਾਂ ਦਾ ਜਗਤ ਵਿਚ ਆਉਣਾ ਸਫਲ ਹੈ।

ਪਰਵਰਦਗਾਰ ਅਪਾਰ ਅਗਮ ਬੇਅੰਤ ਤੂੰ ॥ ਜਿਨ੍ਹਾਂ ਪਛਾਤਾ ਸਚੁ ਚੁੰਮਾ ਪੈਰ ਮੂੰ ॥ ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ ਸ਼ੇਖ ਫ਼ਰੀਦੈ ਖੈਰੁ ਦੀਜੈ ਬੰਦਗੀ ॥

ਪਰਵਰਦਗਾਰ – ਪਾਲਣਹਾਰ ।ਅਪਾਰ – ਬੇਅੰਤ । ਅਗਮ — ਅਪਹੁੰਚ ।ਮੂੰ — ਮੇਰਾ । ਪਨਹ — ਆਸਰਾ । ਖੁਦਾਇ — ਹੋ ਖ਼ੁਦਾ । ਬਖਸੰਦਗੀ – ਬਖਸ਼ਣਹਾਰ ।ਬੰਦਗੀ – ਭਗਤੀ । (ਦਿਲਹੁ ਮੁਹਬਤਿ ਜਿਨੁ-ਸ਼ੇਖ਼ ਫ਼ਰੀਦ ਜੀ)

ਵਿਆਖਿਆ — ਸ਼ੇਖ਼ ਫ਼ਰੀਦ ਜੀ ਪਰਮਾਤਮਾ ਨੂੰ ਸੰਬੋਧਨ ਕਰਦਿਆਂ ਕਹਿੰਦੇ ਹਨ ਕਿ ਹੇ ਪਾਲਣਹਾਰ ! ਹੇ ਬੇਅੰਤ ! ਹੇ ਅਪਹੁੰਚ ਪਰਮਾਤਮਾ ! ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ , ਮੈਂ ਉਨ੍ਹਾਂ ਦੇ ਪੈਰ ਚੁੰਮਦਾ ਹਾਂ । ਹੇ ਖ਼ੁਦਾ ! ਮੈਨੂੰ ਇਕ ਤੇਰਾ ਹੀ ਆਸਰਾ ਹੈ। ਤੂੰ ਪਾਪੀ ਬੰਦੇ ਨੂੰ ਬਖ਼ਸ਼ਣ ਵਾਲਾ ਹੈਂ। ਮੈਂ ਤੇਰੇ ਕੋਲੋਂ ਇਹ ਮੰਗਦਾ ਹਾਂ ਕਿ ਤੂੰ ਮੈਨੂੰ ਆਪਣੀ ਭਗਤੀ ਦੀ ਖੈਰ ਦੇਹ , ਤਾਂ ਜੋ ਮੈਂ ਸਦਾ ਤੇਰੇ ਨਾਮ ਵਿਚ ਜੁੜਿਆ ਰਹਾਂ।

ਦਿਲਹੁ ਮੁਹਬਤਿ ਜਿਨੁ ਸੇਈ ਸਚਿਆ । ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥ ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ ਵਿਸਰਿਆ ਜਿਨਾ ਨਾਮੁ ਤੇ ਭੁਇ ਭਾਰ ਥੀਏ ।

ਮੁਹਬਤਿ — ਪਿਆਰ। ਸੇਈ — ਉਹ ।ਸਚਿਆ — ਸੱਚੇ । ਕਾਂਢੇ — ਕਹੇ ਜਾਂਦੇ ਹਨ । ਕਚਿਆ — ਕੱਚੇ , ਝੂਠੇ । ਇਸਕ— ਇਸ਼ਕ , ਪਿਆਰ । ਭੁਇ — ਧਰਤੀ।

ਵਿਆਖਿਆ – ਸ਼ੇਖ਼ ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਜੋ ਮਨੁੱਖ ਰੱਬ ਦੇ ਪਿਆਰ ਵਿਚ ਰੱਤੇ ਹੋਏ ਹਨ , ਜੋ ਮਨੁੱਖ ਰੱਬ ਦੇ ਦੀਦਾਰ ਵਿਚ ਰੰਗੇ ਹੋਏ ਹਨ , ਉਹ ਹੀ ਅਸਲ ਮਨੁੱਖ ਹਨ , ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ , ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ । ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ , ਉਹੀ ਸੱਚੇ ਆਸ਼ਕ ਹਨ , ਪਰ ਜਿਨ੍ਹਾਂ ਦੇ ਮਨ ਵਿਚ ਹੋਰ ਹੈ ਤੇ ਉਹ ਮੂੰਹੋਂ ਕੁੱਝ ਹੋਰ ਆਖਦੇ ਹਨ , ਉਹ ਕੱਚੇ ਆਸ਼ਕ ਆਖੇ ਜਾਂਦੇ ਹਨ ।

ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥ ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥

ਦਰਿ — ਦਰਵਾਜ਼ਾ । ਦਰਵੇਸ – ਫ਼ਕੀਰ । ਮਾਉ — ਮਾਂ ।

ਵਿਆਖਿਆ – ਸ਼ੇਖ਼ ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਮਨੁੱਖ ਰੱਬ ਦੇ ਦਰ ਦੇ ਫ਼ਕੀਰ ਹਨ , ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦੀ ਖ਼ੈਰ ਮੰਗ ਸਕਦੇ ਹਨ , ਜਿਨ੍ਹਾਂ ਨੂੰ ਰੱਬ ਨੇ ਆਪਣੇ ਲੜ ਲਾਇਆ ਹੈ । ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ ਭਾਗਾਂ ਵਾਲੀ ਹੈ , ਉਨ੍ਹਾਂ ਦਾ ਜਗਤ ਵਿਚ ਆਉਣਾ ਸਫਲ ਹੈ।

ਪਰਵਰਦਗਾਰ ਅਪਾਰ ਅਗਮ ਬੇਅੰਤ ਤੂੰ ॥ ਜਿਨ੍ਹਾਂ ਪਛਾਤਾ ਸਚੁ ਚੁੰਮਾ ਪੈਰ ਮੂੰ ॥ ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ ਸ਼ੇਖ ਫ਼ਰੀਦੈ ਖੈਰੁ ਦੀਜੈ ਬੰਦਗੀ ॥

ਪਰਵਰਦਗਾਰ – ਪਾਲਣਹਾਰ ।ਅਪਾਰ – ਬੇਅੰਤ । ਅਗਮ — ਅਪਹੁੰਚ ।ਮੂੰ — ਮੇਰਾ । ਪਨਹ — ਆਸਰਾ । ਖੁਦਾਇ — ਹੋ ਖ਼ੁਦਾ । ਬਖਸੰਦਗੀ – ਬਖਸ਼ਣਹਾਰ ।ਬੰਦਗੀ – ਭਗਤੀ ।

ਵਿਆਖਿਆ — ਸ਼ੇਖ਼ ਫ਼ਰੀਦ ਜੀ ਪਰਮਾਤਮਾ ਨੂੰ ਸੰਬੋਧਨ ਕਰਦਿਆਂ ਕਹਿੰਦੇ ਹਨ ਕਿ ਹੇ ਪਾਲਣਹਾਰ ! ਹੇ ਬੇਅੰਤ ! ਹੇ ਅਪਹੁੰਚ ਪਰਮਾਤਮਾ ! ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ , ਮੈਂ ਉਨ੍ਹਾਂ ਦੇ ਪੈਰ ਚੁੰਮਦਾ ਹਾਂ । ਹੇ ਖ਼ੁਦਾ ! ਮੈਨੂੰ ਇਕ ਤੇਰਾ ਹੀ ਆਸਰਾ ਹੈ। ਤੂੰ ਪਾਪੀ ਬੰਦੇ ਨੂੰ ਬਖ਼ਸ਼ਣ ਵਾਲਾ ਹੈਂ। ਮੈਂ ਤੇਰੇ ਕੋਲੋਂ ਇਹ ਮੰਗਦਾ ਹਾਂ ਕਿ ਤੂੰ ਮੈਨੂੰ ਆਪਣੀ ਭਗਤੀ ਦੀ ਖੈਰ ਦੇਹ , ਤਾਂ ਜੋ ਮੈਂ ਸਦਾ ਤੇਰੇ ਨਾਮ ਵਿਚ ਜੁੜਿਆ ਰਹਾਂ।

ਹੋਰ ਪੜ੍ਹੋ-

Previous articleਤਪਿ ਤਪਿ ਲੁਹਿ ਲੁਹਿ-ਸ਼ੇਖ਼ ਫ਼ਰੀਦ ਜੀ1
Next articleਗੁਰੂ ਨਾਨਕ ਦੇਵ ਜੀ ਦਾ ਲੇਖ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.