Home Poems ਤਪਿ ਤਪਿ ਲੁਹਿ ਲੁਹਿ-ਸ਼ੇਖ਼ ਫ਼ਰੀਦ ਜੀ1

ਤਪਿ ਤਪਿ ਲੁਹਿ ਲੁਹਿ-ਸ਼ੇਖ਼ ਫ਼ਰੀਦ ਜੀ1

0

ਤਪਿ ਤਪਿ ਲੁਹਿ ਲੁਹਿ-ਸ਼ੇਖ਼ ਫ਼ਰੀਦ ਜੀ (tap tap luh luh by Sheikh Farid ji)

ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥
ਬਾਵਲਿ ਹੋਈ ਸੋ ਸਹੁ ਲੋਰਉ ॥
ਤੈ ਸਹਿ ਮਨ ਮਹਿ ਕੀਆ ਰੋਸੁ ॥
ਮੁਝੁ ਅਵਗਨ ਸਹ ਨਾਹੀ ਦੋਸੁ ॥
ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥
ਜੋਬਨ ਖੋਇ ਪਾਛੈ ਪਛੁਤਾਨੀ ॥

ਤਪਿ ਤਪਿ ਲੁਹਿ ਲੁਹਿ — ਦੁੱਖ ਨਾਲ ਤਪ ਕੇ ਤੇ ਲੂਹ ਹੋ ਕੇ । ਬਾਵਲਿ – ਕਮਲੀ । ਲੋਰਉ — ਲੱਭਦੀ ਹਾਂ । ਮੁਝ – ਮੈਂ ‘ ਦੋ – ਦੋਸ਼ ।ਸਾਰ – ਕਦਰ ।

ਵਿਆਖਿਆ – ਬਿਰਹਨ ਜੀਵ – ਇਸਤਰੀ ਦੁੱਖ ਵਿਚ ਤੜਫਦੀ ਹੋਈ ਕਹਿੰਦੀ ਹੈ ਕਿ ਹੇ ਮੇਰੇ ਮਾਲਿਕ ! ਮੈਂ ਜੁਆਨੀ ਵਿਚ ਤੇਰੀ ਕਦਰ ਨਹੀਂ ਜਾਣੀ ਤੇ ਹੁਣ ਜੁਆਨੀ ਦਾ ਵੇਲਾ ਬੀਤ ਜਾਣ ਪਿੱਛੋਂ ਪਛਤਾ ਰਹੀ ਹਾਂ । ਹੁਣ ਬੁਢਾਪੇ ਵਿਚ ਮੈਨੂੰ ਤੇਰਾ ਪਿਆਰ ਨਹੀਂ ਮਿਲ ਸਕਦਾ ।ਮੈਂ ਹੁਣ ਬੜੀ ਦੁਖੀ ਹੋ ਕੇ ਤੜਫ – ਤੜਫ ਕੇ ਹੱਥ ਮਲ ਰਹੀ ਹਾਂ ਤੇ ਕਮਲੀ ਹੋਈ ਹੁਣ ਉਸ ਖ਼ਸਮ – ਪ੍ਰਭੂ ਨੂੰ ਲੱਭਦੀ ਫਿਰਦੀ ਹਾਂ ।ਹੇ ਖ਼ਸਮ – ਪ੍ਰਭੂ ਮੇਰੀ ਇਹ ਹਾਲਤ ਕਰਨ ਵਿਚ ਤੇਰਾ ਕੋਈ ਦੋਸ਼ ਨਹੀਂ , ਮੇਰੇ ਵਿਚ ਹੀ ਔਗੁਣ ਸਨ , ਤਾਹੀਏਂ ਤੂੰ ਆਪਣੇ ਮਨ ਵਿਚ ਮੇਰੇ ਨਾਲ ਰੋਸ ਕੀਤਾ ਤੇ ਮੈਂ ਤੇਰੇ ਪਿਆਰ ਦੀ ਪਾਤਰ ਨਾ ਬਣ ਸਕੀ ।

ਕਾਲੀ ਕੋਇਲ ਤੂ ਕਿਤ ਗੁਨ ਕਾਲੀ ।।
ਤੂ ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥
ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥
ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥

ਕਿਤ – ਕਿਸ । ਬਿਹੂਨ — ਬਿਨਾਂ । ਕਤਹਿ — ਕਿਤੇ ਵੀ।

ਵਿਆਖਿਆ – ਬਿਰਹਨ ਜੀਵ – ਇਸਤਰੀ ਕਹਿੰਦੀ ਹੈ ਕਿ ਹੁਣ ਮੈਂ ਕੋਇਲ ਨੂੰ ਪੁੱਛਦੀ ਫਿਰਦੀ ਹਾਂ ਹੇ ਕਾਲੀ ਕੋਇਲ ! ਭਲਾ ਮੈਂ ਤਾਂ ਆਪਣੇ ਕਰਮਾਂ ਦੀ ਮਾਰੀ ਹੋਈ ਦੁਖੀ ਹਾਂ ਪਰ ਤੂੰ ਕਿਉਂ ਕਾਲੀ ਹੋ ਗਈ ਹੈਂ ? ਕੋਇਲ ਵੀ ਇਹੀ ਉੱਤਰ ਦਿੰਦੀ ਹੈ ਕਿ ਉਸਨੂੰ ਉਸਦੇ ਪ੍ਰੀਤਮ ਦੇ ਸਮਝਦੀ ਹਾਂ ਕਿ ਖ਼ਸਮ ਤੋਂ ਵਿਛੋੜੇ ਨੇ ਸਾੜ ਦਿੱਤਾ ਹੈ । ਇਸ ਕਰਕੇ ਉਹ ਕਾਲੀ ਹੋ ਗਈ ਹੈ । ਇਸ ਸਥਿਤੀ ਵਿਚ ਮੈਂ ਇਹ ਵਿਛੜ ਕੇ ਕੋਈ ਜੀਵ – ਇਸਤਰੀ ਕਿਤੇ ਵੀ ਸੁਖ ਨਹੀਂ ਪਾ ਸਕਦੀ । ਪਰ ਇਹ ਜੀਵ – ਇਸਤਰੀ ਦੇ ਵੱਸ ਦੀ ਗੱਲ ਨਹੀਂ । ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ , ਤਾਂ ਉਹ ਆਪ ਹੀ ਉਸਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਉਸਦੇ ਬਿਰਹੋਂ ਦੇ ਦੁੱਖ ਨੂੰ ਦੂਰ ਕਰ ਦਿੰਦਾ ਹੈ ।

ਵਿਧਣ ਖੂਹੀ ਮੁੰਧ ਇਕੇਲੀ ।
ਨਾ ਕੋਈ ਸਾਥੀ ਨਾ ਕੋ ਬੇਲੀ ।
ਕਰਿ ਕਿਰਪਾ ਪ੍ਰਭਿ ਸਾਧ ਸੰਗਿ ਮੇਲੀ ।
ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥

ਵਿਧਣ – ਡਰਾਉਣੀ । ਮੁੰਧ – ਇਸਤਰੀ । ਬੇਲੀ – ਮੱਦਦਗਾਰ।

ਵਿਆਖਿਆ – ਬਿਰਹਨ ਜੀਵ – ਇਸਤਰੀ ਤੜਫਦੀ ਹੋਈ ਕਹਿੰਦੀ ਹੈ ਕਿ ਇਸ ਜਗਤ – ਰੂਪ ਡਰਾਉਣੀ ਖੂਹੀ ਵਿਚ ਮੈਂ ਇਕੱਲੀ ਡਿਗ ਪਈ ਸਾਂ , ਇੱਥੇ ਕੋਈ ਮੇਰਾ ਸਾਥੀ ਨਹੀਂ ਸੀ ਤੇ ਨਾ ਹੀ ਮੇਰੇ ਦੁੱਖਾਂ ਵਿਚ ਕੋਈ ਮੇਰਾ ਮਦਦਗਾਰ ਹੀ ਸੀ । ਹੁਣ ਜਦੋਂ ਪ੍ਰਭੂ ਨੇ ਮਿਹਰ ਕਰ ਕੇ ਮੈਨੂੰ ਸਤਿਸੰਗ ਨਾਲ ਮਿਲਾ ਦਿੱਤਾ ਹੈ , ਤਾਂ ਮੈਂ ਵੇਖਦੀ ਹਾਂ ਕਿ ਮੈਨੂੰ ਮੇਰਾ ਰੱਬ ਬੇਲੀ ਦਿਸ ਰਿਹਾ | ਫਰੀਦ ਜੀ ਕਹਿੰਦੇ ਹਨ ਕਿ ਹੁਣ ਸੰਸਾਰ ਮੇਰੇ ਲਈ ਡਰਾਉਣੀ ਖੂਹੀ ਨਹੀਂ ਰਿਹਾ।

ਵਾਟ ਹਮਾਰੀ ਖਰੀ ਉਡੀਣੀ ।
ਖੰਨਿਅਹੁ ਤਿਖੀ ਬਹੁਤੁ ਪਿਈਣੀ ।
ਉਸ ਊਪਰਿ ਹੈ ਮਾਰਗੁ ਮੇਰਾ ।
ਸੇਖ ਫਰੀਦਾ ਪੰਥ ਸਮਾਰਿ ਸਵੇਰਾ।

ਵਾਟ — ਰਸਤਾ । ਉਡੀਣੀ — ਉਦਾਸ । ਪਿਈਣੀ – ਪਤਲੀ । ਸਮਾਰਿ — ਸੰਭਾਲ ।

ਵਿਆਖਿਆ – ਪ੍ਰਭੂ – ਪਤੀ ਤੋਂ ਵਿਛੜੀ ਬਿਰਹਨ ਇਸਤਰੀ ਸਾਧ – ਸੰਗਤ ਪ੍ਰਾਪਤ ਕਰ ਕੇ ਅਨੁਭਵ ਕਰਦੀ ਹੈ ਕਿ ਫ਼ਕੀਰੀ ਦਾ ਰਸਤਾ ਬਹੁਤ ਹੀ ਭਿਆਨਕ ਤੇ ਉਦਾਸ ਕਰ ਦੇਣ ਵਾਲਾ ਹੈ । ਇਹ ਰਸਤਾ ਖੰਡੇ ਦੀ ਧਾਰ ਨਾਲੋਂ ਵੀ ਤਿੱਖਾ ਤੇ ਬਹੁਤ ਹੀ ਤੇਜ਼ ਧਾਰ ਵਾਲਾ ਹੈ । ਉਸਨੂੰ ਅਜਿਹੇ ਭਿਆਨਕ ਰਸਤੇ ਉੱਤੋਂ ਲੰਘ ਕੇ ਹੀ ਆਪਣੇ – ਪ੍ਰਭੂ ਪਤੀ ਦਾ ਮਿਲਾਪ ਪ੍ਰਾਪਤ ਹੋ ਸਕੇਗਾ । ਫ਼ਰੀਦ ਜੀ ਦਸੱਦੇ ਹਨ ਕਿ ਉਸਨੂੰ ਪ੍ਰਭੂ ਪਤੀ ਦੀ ਪ੍ਰਾਪਤੀ ਲਈ ਇਸ ਔਖੇ ਪੰਧ ਨੂੰ ਪਾਰ ਕਰਨ ਲਈ ਸੁਵੱਖਤੇ ਹੀ ਰਸਤਾ ਸੰਭਾਲ ਲੈਣਾ ਚਾਹੀਦਾ ਹੈ ।

ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥
ਬਾਵਲਿ ਹੋਈ ਸੋ ਸਹੁ ਲੋਰਉ ॥
ਤੈ ਸਹਿ ਮਨ ਮਹਿ ਕੀਆ ਰੋਸੁ ॥
ਮੁਝੁ ਅਵਗਨ ਸਹ ਨਾਹੀ ਦੋਸੁ ॥
ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥
ਜੋਬਨ ਖੋਇ ਪਾਛੈ ਪਛੁਤਾਨੀ ॥

ਤਪਿ ਤਪਿ ਲੁਹਿ ਲੁਹਿ — ਦੁੱਖ ਨਾਲ ਤਪ ਕੇ ਤੇ ਲੂਹ ਹੋ ਕੇ । ਬਾਵਲਿ – ਕਮਲੀ । ਲੋਰਉ — ਲੱਭਦੀ ਹਾਂ । ਮੁਝ – ਮੈਂ ‘ ਦੋ – ਦੋਸ਼ ।ਸਾਰ – ਕਦਰ ।

ਵਿਆਖਿਆ – ਬਿਰਹਨ ਜੀਵ – ਇਸਤਰੀ ਦੁੱਖ ਵਿਚ ਤੜਫਦੀ ਹੋਈ ਕਹਿੰਦੀ ਹੈ ਕਿ ਹੇ ਮੇਰੇ ਮਾਲਿਕ ! ਮੈਂ ਜੁਆਨੀ ਵਿਚ ਤੇਰੀ ਕਦਰ ਨਹੀਂ ਜਾਣੀ ਤੇ ਹੁਣ ਜੁਆਨੀ ਦਾ ਵੇਲਾ ਬੀਤ ਜਾਣ ਪਿੱਛੋਂ ਪਛਤਾ ਰਹੀ ਹਾਂ । ਹੁਣ ਬੁਢਾਪੇ ਵਿਚ ਮੈਨੂੰ ਤੇਰਾ ਪਿਆਰ ਨਹੀਂ ਮਿਲ ਸਕਦਾ ।ਮੈਂ ਹੁਣ ਬੜੀ ਦੁਖੀ ਹੋ ਕੇ ਤੜਫ – ਤੜਫ ਕੇ ਹੱਥ ਮਲ ਰਹੀ ਹਾਂ ਤੇ ਕਮਲੀ ਹੋਈ ਹੁਣ ਉਸ ਖ਼ਸਮ – ਪ੍ਰਭੂ ਨੂੰ ਲੱਭਦੀ ਫਿਰਦੀ ਹਾਂ ।ਹੇ ਖ਼ਸਮ – ਪ੍ਰਭੂ ਮੇਰੀ ਇਹ ਹਾਲਤ ਕਰਨ ਵਿਚ ਤੇਰਾ ਕੋਈ ਦੋਸ਼ ਨਹੀਂ , ਮੇਰੇ ਵਿਚ ਹੀ ਔਗੁਣ ਸਨ , ਤਾਹੀਏਂ ਤੂੰ ਆਪਣੇ ਮਨ ਵਿਚ ਮੇਰੇ ਨਾਲ ਰੋਸ ਕੀਤਾ ਤੇ ਮੈਂ ਤੇਰੇ ਪਿਆਰ ਦੀ ਪਾਤਰ ਨਾ ਬਣ ਸਕੀ ।

ਹੋਰ ਪੜ੍ਹੋ-

Previous article10 ਸਲੋਕ-ਸ਼ੇਖ਼ ਫ਼ਰੀਦ ਜੀ
Next articleਦਿਲਹੁ ਮੁਹਬਤਿ ਜਿਨੁ-ਸ਼ੇਖ਼ ਫ਼ਰੀਦ ਜੀ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.